Jump to content
GuruNanakNaamLeva

ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ? ਖਾਲਸਾ ਜੀ! ਫੈਸਲਾ ਆਪਕੇ ਹਾਥ।

Recommended Posts

ਸਤਗੁਰ ਪ੍ਸਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਗੁਰਦੁਆਰਾ ਚੋਣਾਂ !
ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ?
ਖਾਲਸਾ ਜੀ! ਫੈਸਲਾ ਆਪਕੇ ਹਾਥ


ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰਂੋ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ ਹੋਰ ਕਿਸੇ ਪੰਥ ਵਿਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਅਸਾਡੇ ਤੋਂ ਸੁਖੀ ਵੱਸਦੇ ਹਨ
     ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ ਗੁਰਬਾਣੀ ਵਿੱਚ ਤਾਂ ਆਪਸ ਵਿੱਚ ਮਿਲ਼ਨ ਦੀ ਸੋਭਾ ਲਿਖੀ ਗਈ ਹੈ ਭਾਵ: ਆਪਸ ਵਿੱਚ ਮਿਲ਼ ਕੇ ਰਹਿਣ ਦਾ ਹੁਕਮ ਹੈ:- "ਮਿਲਬੇ ਕੀ ਮਹਿਮਾ ਬਰਨਿ ਸਾਕਉ ਨਾਨਕ ਪਰੈ ਪਰੀਲਾ" (ਅੰਗ:- ੪੯੮) ਲੜਬੇ ਕੀ ਮਹਿਮਾ ਤਾਂ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ? ਕੀ ਚੋਣਾਂ ਵਿੱਚ ਸਿੱਖ ਆਪਸ ਵਿੱਚ ਲੜਦੇ ਹਨ ਜਾਂ ਮਿਲਦੇ ਹਨ, ਸੋਚਣ ਦੀ ਲੋੜ ਹੈ ਕੀ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਮਹਾਂ ਪਾਪ ਨਹੀਂ? ਜੇ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਪਾਪ ਨਹੀਂ ਤਾਂ ਫਿਰ ਹੋਰ ਕਿਹੜਾ ਕੰਮ ਪਾਪ ਹੈ?
ਅੱਜ ਸਿੱਖ ਪੰਥ ਨੂੰ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਦੀ ਥਾਂ ਤੇ ਸਰਬ ਸੰਮਤੀ ਕੀਤੀ ਜਾਵੇ ਚੋਣਾਂ ਕਾਰਨ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਆਪਸੀ ਵਿਰੋਧ ਵੱਧ ਰਿਹਾ ਹੈ, ਜਿਸ ਕਾਰਨ ਸੰਗਤ ਦੀ ਸ਼ਰਧਾ ਦਿਨੋ ਦਿਨ ਘੱਟ ਕੇ ਪੰਥ ਘਟ ਰਿਹਾ ਹੈ ਦਿਲੀ ਵਿਚ ਗੁਰਦੁਆਰਾ ਚੋਣਾ ਸ਼ੁਰੂ ਹੋ ਚੁਕੀਆਂ ਹਨ, ਕੀ ਇਹ ਚੋਣਾ ਜਿਤਣ ਵਾਲਾ ਧੜਾ ਹੀ ਸਚੇ ਸੇਵਾਦਾਰ ਹੋਣਗੇ? ਹਾਰੇ ਹੋਏ ਧੜੇ ਦੇ ਸਿਖਾਂ ਨੂੰ ਜੇਤੂ ਧੜਾ ਕੀ ਵਤੀਰਾ ਕਰੇਗਾ? ਕੀ ਗੁਰਦੁਆਰਾ ਚੋਣਾ ਲੜਨਾ ਗੁਰਮਤ ਅਨੁਸਾਰ ਹਨ? ਜੇਹੜੇ ਸਜਣ ਚੋਣਾਂ ਜਿਤਕੇ ਗੁਰਮਤ ਦੀ ਨਿਯਮਾਵਲੀ ਬਣਾਉਣਗੇ, ਮੈ  ਉਨਾ ਸਜਨਾ ਨੂੰ ਨਿਮਰਤਾ ਸਹਿਤ ਪੁਛਦਾ ਹਾਂ : ਕੀ ਆਪਸ ਵਿਚ ਲੜਨਾ ਗੁਰਮਤ ਹੈ?
ਜੇ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ ਤਾਂ ਨਿਰਲਾਲਚ ਹੋਕੇ, ਸਹਿਮਤ ਹੋਕੇ ਕਰੀਏ, ਜਿਸ ਸੇਵਾ ਨਾਲ ਪੰਥ ਵਿੱਚ ਵਾਧਾ ਹੋਵੇ ਗੁਰਦੁਆਰਿਆਂ ਦੀ ਸੇਵਾ ਕਰਨ ਲਈ ਚੋਣਾਂ ਲੜਨ ਦੀ ਕੀ ਲੋੜ ਹੈ? ਜੇ ਕਿਸੇ ਸਮੇਂ, ਕਿਸੇ ਕਾਰਨ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਕਰਨ ਵਾਸਤੇ ਭਾਰਤੀ ਸੰਵਿਧਾਨ ਵਿੱਚ ਲਿਖਿਆ ਜਾ ਚੁੱਕਿਆ ਹੈ ਤਾਂ ਇਸਦਾ ਇਹ ਅਰਥ ਨਹੀਂ ਕਿ ਅਸੀਂ ਆਪਸ ਵਿੱਚ ਇੱਕਠੇ ਹੋਕੇ ਸਰਬ ਸੰਮਤੀ ਨਹੀਂ ਕਰ ਸਕਦੇ ਸੰਵਿਧਾਨ ਜਾਂ ਸਰਕਾਰ ਸਾਨੂੰ ਮਜਬੂਰ ਨਹੀਂ ਕਰ ਸਕਦੀ ਕਿ ਤੁਸੀਂ ਜ਼ਰੂਰ ਹੀ ਚੋਣਾਂ ਲੜੋ ਸਰਬ ਸੰਮਤੀ ਕਰਨ ਨਾਲ ਤਾਂ ਸਰਕਾਰ ਪ੍ਰਸੰਨ ਹੋਵੇਗੀ, ਸੰਗਤ ਵੀ ਪ੍ਰਸੰਨ ਹੋਵੇਗੀ ਸਰਕਾਰ ਦੀ ਖਪਾਈ ਅਤੇ ਪੈਸਾ ਬਚੇਗਾ
ਗੁਰਦੁਆਰਾ ਚੋਣਾਂ ਵਿੱਚ ਗੁਰਬਾਣੀ ਵਿੱਚ ਦਿੱਤੇ ਹੁਕਮਾਂ ਉਲਟ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਉਨ੍ਹਾਂ ਗੁਰੂ ਕੇ ਹੁਕਮਾਂ ਵਿੱਰੁਧ ਚੱਲਣਾ ਪਾਪ ਹੈ, ਜਿਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:-
ਪਾਪ ਨੰਬਰ .- ਵਿਚਾਰ ਰਹਿਤ ਹੋਣਾ: ਗੁਰਬਾਣੀ ਵਿੱਚ ਲਿਖਿਆ ਹੈ ਵਿਚਾਰਵਾਨ ਬਣੋ: "ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ" (ਅੰਗ: ੧੩੨੫) ਪਰ, ਆਪਾਂ ਜਦੋਂ ਗੁਰਦੁਆਰਾ ਚੋਣਾਂ ਵਿੱਚ ਲੜਦੇ ਹਾਂ ਉਦੋਂ ਆਪਾਂ ਵਿਚਾਰ ਰਹਿਤ ਹੋ ਜਾਂਦੇ ਹਾਂ ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! 
ਪਾਪ ਨੰਬਰ .- ਆਪਸ ਵਿੱਚ ਲੜਨਾ- ਗੁਰਬਾਣੀ ਵਿੱਚ ਲਿਖਿਆ ਹੈ: "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ" (ਅੰਗ:- ੧੧੮੫) ਉੱਥੇ ਤਾਂ ਇੱਕਠੇ ਹੋਣ ਦਾ ਹੁਕਮ ਹੈ, ਪਰ ਆਪਾਂ ਲੜ ਕੇ ਵੱਖਰੇ ਹੋ ਜਾਂਦੇ ਹਾਂ ਮੁੱਖ ਗੱਲ ਤਾਂ ਇਹ ਹੈ ਕਿ ਸਿੱਖ ਹੀ ਸਿੱਖਾਂ ਨਾਲ ਲੜਦੇ ਹਨ ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ .- ਧੜਾ ਬਣਾਉਣਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: "ਝੂਠੁ ਧੜੇ ਕਰਿ ਪਛੋਤਾਹਿ" (ਅੰਗ:-੩੬੬) ਆਪਾਂ ਗੁਰਦੁਆਰਾ ਚੋਣਾਂ ਲੜਨ ਵੇਲੇ ਧੜੇ ਬਣਾਉਂਦੇ ਹਾਂ ਸਤਿਗੁਰੂ ਦਾ ਧੜਾ ਧਰਮ ਦਾ ਧੜਾ ਹੈ, ਪ੍ਰਭੂ ਦਾ ਧੜਾ ਹੈ ਆਪਾਂ ਕਿੰਨੇ ਹੀ ਤਰ੍ਹਾਂ ਦੇ ਧੜੇ ਬਣਾਉਂਦੇ ਹਾਂ ਸੋਚਨ ਦੀ ਲੋੜ ਹੈ ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ .- ਲਾਲਚ ਕਰਨਾ- ਗੁਰਬਾਣੀ ਵਿੱਚ ਲਿਖਿਆ ਹੈ: "ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ" (ਅੰਗ:-੪੧੯) ਗੁਰਦੁਆਰਾ ਚੋਣਾਂ ਵਿੱਚ ਆਪਾਂ ਲਾਲਚ ਕਰਦੇ ਹਾਂ, ਭਾਂਵੇ ਉਹ ਪਦਵੀਆਂ ਦਾ ਲਾਲਚ ਹੋਵੇ ਜਾਂ ਮਾਇਆ ਦਾ ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ .- ਵੈਰ-ਵਿਰੋਧ ਕਰਨਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: "ਗੁਰਮੁਖਿ ਵੈਰ ਵਿਰੋਧ ਗਵਾਵੈ" (ਅੰਗ:- ੯੪੨) ਆਪਾਂ ਚੋਣਾਂ ਵਿਚ ਇੱਕ ਦੂਸਰੇ ਨਾਲ ਪ੍ਰੇਮ ਵਧਾਉਂਦੇ ਹਾਂ ਜਾਂ ਵੈਰ ਵਧਾਉਂਦੇ ਹਾਂ? ਇਹ ਸਾਨੂੰ ਆਪ ਸੋਚਣ ਦੀ ਲੋੜ ਹੈ! ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ .- ਕਿਸੇ ਦੇ ਔਗੁਣ ਵੇਖਨੇ- ਗੁਰਬਾਣੀ ਵਿੱਚ ਲਿਖਿਆ ਹੈ: "ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ" (ਅੰਗ:-੧੩੬੪) ਅਤੇ "ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ" (ਅੰਗ-੩੬੬) ਚੋਣਾਂ ਵਿੱਚ ਆਪਾਂ ਦੂਜਿਆਂ ਦੇ ਔਗੁਣ ਵੇਖਦੇ ਹਾਂ, ਲੱਭਦੇ ਹਾਂ ਅਤੇ ਨਵੇਂ ਔਗੁਣ ਕੋਲੋਂ ਹੀ ਘੜਦੇ ਹਾਂ ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ .- ਨਿੰਦਿਆ ਕਰਨੀ - ਗੁਰਬਾਣੀ ਵਿੱਚ ਲਿਖਿਆ ਹੈ: "ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ" (ਅੰਗ:-੭੫੫) ਗੁਰਦੁਆਰਾ ਚੋਣਾਂ ਵਿੱਚ ਆਪਾਂ ਇੱਕ ਦੂਜੇ ਦੀ ਨਿੰਦਿਆ ਕਰਨ ਤੋਂ ਹਟਦੇ ਹੀ ਨਹੀਂ, ਹਰ ਸਮੇਂ ਨਿੰਦਿਆ ਕਰੀ ਜਾਂਦੇ ਹਾਂ ਸੋਚਣ ਦੀ ਲੋੜ ਹੈ ਕਿ ਆਪਾਂ ਆਪਣੇ ਗੁਰੂ ਦਾ ਹੁਕਮ ਕਿੰਨਾ ਕੁ ਮੰਨ ਰਹੇ ਹਾਂ ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! 
ਪਾਪ ਨੰਬਰ .- ਹੰਕਾਰ ਕਰਣਾ- ਗੁਰਬਾਣੀ ਵਿੱਚ ਆਦੇਸ਼ ਲਿਖਿਆ ਹੈ: "ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰ"(ਅੰਗ ੨੯) ਆਪਾਂ ਆਪਣੇ ਆਪ ਨੂੰ ਗੁਰਮੁੱਖ ਸਮਝਦੇ ਹਾਂ 'ਤੇ ਗੁਰਦੁਆਰਾ ਚੋਣਾਂ ਵਿੱਚ ਆਪਾਂ ਹੰਕਾਰ ਕਰਦੇ ਹਾਂ ਕੀ ਆਪਾਂ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ .- ਚੁਗਲੀ ਕਰਣੀ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: "ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ" (ਅੰਗ:-੩੦੮) ਗੁਰਦੁਆਰਾ ਚੋਣਾਂ ਵਿੱਚ ਆਪਾਂ ਕਿੰਨੀ ਚੁਗਲੀ ਕਰਕੇ ਸਿਖਾਂ ਨੂੰ ਅਪਸ ਵਿਚ ਲੜਾਉਂਦੇ ਹਾਂ, ਆਪ ਸੋਚਣ ਦੀ ਲੋੜ ਹੈ ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ ੧੦.- ਸ਼ਰਾਬ ਪੀਣੀ-ਪਿਲਾਉਣੀ- ਗੁਰਬਾਣੀ ਵਿੱਚ ਸ਼ਰਾਬ ਵਿਰੁੱਧ ਸਖ਼ਤ ਆਦੇਸ਼ ਹੈ, ਉੱਥੇ ਤਾਂ ਲਿਖਿਆ ਹੈ: "ਝੂਠਾ ਮਦੁ ਮੂਲਿ ਪੀਚਈ ਜੇ ਕਾ ਪਾਰਿ ਵਸਾਇ" (ਅੰਗ:-੫੫੪) ਆਪਾਂ ਸਾਰੇ ਜਾਣਦੇ ਹਾਂ ਵੋਟਾਂ ਲੈਣ ਵਾਸਤੇ ਚੋਣਾਂ ਵਿੱਚ ਸ਼ਰਾਬ ਪੀਤੀ ਅਤੇ ਪਿਲਾਈ ਜਾਂਦੀ ਹੈ ਸਾਰਿਆਂ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਸ਼ਰਾਬ ਪਿਆ ਕੇ ਚੋਣਾ ਲੜਨੀਆਂ/ਜਿਤਣੀਆਂ ਠੀਕ ਹੈ ਜਾਂ ਗਲਤ? ਕੀ ਗੁਰੁ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ?  
ਪਾਪ ਨੰਬਰ ੧੧.- ਝੂਠ ਬੋਲਣਾ- ਚੋਣਾਂ ਜਿੱਤਣ ਲਈ ਆਪਾਂ ਵੱਡੇ ਤੋਂ ਵੱਡੇ ਝੂਠ ਬੋਲਦੇ ਹਾਂ ਗੁਰਬਾਣੀ ਵਿੱਚ ਸਖਤ ਆਦੇਸ਼ ਹੈ, ਉਥੇ ਲਿਖਿਆ ਹੈ: "ਬੋਲਹਿ ਸਾਚੁ, ਮਿਥਿਆ ਨਹੀ ਰਾਈ" (ਅੰਗ:-੨੨੭) ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਜੇ ਆਪਾਂ, ਉਪਰੋਕਤ ਸਾਰੇ ਪਾਪ ਕਰਦੇ ਹਾਂ, ਗੁਰਬਾਣੀ ਦੇ ਉਲਟ ਚੱਲਦੇ ਹਾਂ ਤਾਂ ਆਪਾਂ ਕੈਸੇ ਸਿੱਖ ਹਾਂ? ਸੋਚਣ ਦੀ ਲੋੜ ਹੈ: ਜੇ ਆਪਾਂ ਆਪਣੇ ਗੁਰੂ ਦਾ ਹੁਕਮ ਉਲਟਾਵਾਂਗੇ ਤਾਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜਾਂ ਨਰਾਜ਼ਗੀ ਮਿਲੇਗੀ? ਆਪ ਸੋਚੋ
    ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਆਪਸ ਵਿੱਚ ਮਿਲਕੇ, ਸਰਬ ਸੰਮਤੀ, ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਲਈਏ ਜਿਤਨਾ ਸਮਾਂ, ਸ਼ਕਤੀ ਅਤੇ ਪੈਸਾ ਆਪਾਂ ਗੁਰਦੁਆਰਿਆ ਦੀਆਂ ਪਦਵੀਆਂ ਖੋਹਣ ਅਤੇ ਪਦਵੀਆਂ ਬਚਾਉਣ ਵਾਸਤੇ ਲਾਉਂਦੇ ਹਾਂ, ਫਿਰ ਕਈ ਸਾਲ ਅਗਲੀਆਂ ਚੋਣਾ ਜਿਤਣ ਵਾਸਤੇ ਤਿਆਰੀ ਕਰਨ ਉਤੇ ਲਾਉਂਦੇ ਹਾਂ, ਦੂਜੇ ਧੜੇ ਨੂੰ ਕਮਜ਼ੋਰ ਕਰਨ ਉਤੇ ਲਾਉਂਦੇ ਹਾਂ, ਹਰ ਸਮੇਂ ਕਿਸੇ ਦਾ ਬੁਰਾ ਹੀ ਸੋਚਦੇ ਰਹਿੰਦੇ ਹਾਂ, ਕੀ ਇਹੋ ਸਮਾਂ, ਸ਼ਕਤੀ, ਅਤੇ ਪੈਸਾ ਪੰਥ ਦੇ ਪਰਚਾਰ ਵਾਸਤੇ ਨਹੀਂ ਲਗ ਸਕਦਾ, ਆਪ ਸੋਚੋ. ਗੁਰੁ ਕੀ ਗੋਲਕ ਵਿਚ ਆਈ ਸੰਗਤ ਦੀ ਖੂਨ ਪਸੀਨੇ ਦੀ ਕਮਾਈ ਨੂੰ ਪੰਥ ਪਾੜਨ ਵਾਸਤੇ ਲੌਂਦੇ ਹਾਂ, ਕੀ ਇਸ ਨਾਲ ਸਿਖ ਪੰਥ ਵਧਦਾ ਹੈ ਜਾਂ ਘਟਦਾ ਹੈ? ਕੀ ਸੰਗਤ ਗੁਰਦੁਆਰਿਆਂ ਵਿਚ ਚੋਣਾਂ ਲੜਨ ਲਈ ਮਾਇਆ ਦਿੰਦੀ ਹੈ. 
             ਜੇ ਅਸੀਂ ਚੋਣਾਂ ਦੀ ਥਾਂ ਸਰਬ ਸੰਮਤੀ ਕਰੀਏ ਇਸ ਨਾਲ ਸਾਡੀ ਸੋਭਾ ਅਤੇ ਸਿੱਖ ਪੰਥ ਦਾ ਵੀ ਭਲਾ ਹੋਵੇਗਾ ਸਿੱਖ ਪੰਥ ਟੁੱਟਣਂੋ ਬਚ ਜਾਵੇਗਾ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਗੁਰੂ ਕੀਆਂ ਖੁਸ਼ੀਆਂ ਮਿਲਣਗੀਆਂ! ਜੇ ਗੁਰੂ ਕਾ ਬਚਨ ਮੰਨ ਕੇ ਇਕਠੇ ਨਹੀਂ ਹੁੰਦੇ ਤਾਂ ਅਸਾਡਾ ਜਪ, ਤਪ, ਸੇਵਾ ਕਿਤੇ ਲੇਖੇ ਵਿਚ ਨਹੀ. "ਜਪੁ ਤਪੁ ਸੰਜਮ ਹੋਰ ਕੋਈ ਨਾਹੀ.  ਜਬ ਲਗੁ ਗੁਰੁ ਕਾ ਸਬਦੁ ਕਮਾਹੀ". (ਅੰਗ ੧੦੬੦) ਅਤੇ "ਹੁਕਮ ਮੰਨਿਐ ਹੋਵੈ ਪਰਵਾਣ ਖਸਮੈ ਕਾ ਮਹਲਿ ਪਾਇਸੀ".
ਕੀ ਚੋਣਾ ਲੜਨੀਆਂ ਗੁਰਦੁਆਰਿਆਂ ਦੀ ਸੇਵਾ ਵਾਸਤੇ ਹਨ ਜਾਂ ਗੁਰਦੁਆਰਿਆਂ ਨੂੰ ਵਰਤਣ ਵਾਸਤੇ?  ਕੀ ਅਸਾਡੇ ਆਗੂ, ਸੰਗਤ ਨੂੰ ਗੁਰਦੁਆਰਿਆਂ ਦੀ ਸੇਵਾ ਦੇ ਨਾਮ ਉਤੇ ਲੜਾਉਂਦੇ ਨਹੀਂ, ਉਜਾੜਦੇ, ਪਾੜਦੇ, ਨਹੀਂ?
  ਜ਼ਰਾ ਧਿਆਨ ਨਾਲ ਸੋਚੋ: ਜੋ ਸਜਨ ਚੋਣਾ ਜਿਤਣ ਲਈ ਐਨੇ ਜ਼ੋਰ ਨਾਲ ਆਪਣੀ ਵਡਿਆਈ ਅਤੇ ਦੂਜਿਆਂ ਦੀ ਬੁਰਿਆਈ ਕਰਦੇ ਹਨ, ਘਰੋ ਘਰ ਜਾਕੇ ਵੋਟਾਂ ਮੰਗਦੇ ਹਨ, ਕੀ ਇਨਾ ਸਜਨਾ ਨੇ ਕਦੀ ਸੰਗਤ ਨੂੰ ਇਨੇ ਹੀ ਜ਼ੋਰ ਨਾਲ ਗ੍ਰੀਬ ਸਿਖ ਭਰਾਵਾਂ ਦੀ ਸਹੈਤਾ ਲਈ ਘਰੋ ਘਰ ਜਾਕੇ ਪ੍ਰੇਰਿਆ?
ਬਾਬੇ ਬੰਦੇ ਬਹਾਦਰ ਵੇਲੇ ਆਪਾਂ, ਆਪਸ ਵਿਚ ਸਹਿਮਤ ਹੋਣ ਕਰਕੇ ਆਪਸ ਵਿਚ ਲੜਕੇ ਰਾਜ ਗਵਾਇਆ, ਮਹਾਰਾਜਾ ਰਨਜੀਤ ਸਿੰਘ ਵੇਲੇ ਵੀ ਸਹਿਮਤ ਹੋਣ ਕਰਕੇ ਆਪਸ ਵਿਚ ਲੜਕੇ ਅਸੀਂ ਰਾਜ ਗਵਾਇਆ.ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ! ਆਪਾਂ ਗਲਾਂ ਤਾਂ ਕਰਦੇ ਹਾਂ ਖਾਲਸਤਾਨ/ਖਾਲਸਾ ਰਾਜ ਦੀਆਂ, ਇੱਕ ਗੁਰਦੁਆਰਾ ਸਾਂਭ ਨਹੀਂ ਸਕਦੇ ਗੁਰਦੁਆਰੇ ਦੇ ਵਿੱਚ ਹੀ ਲੜ ਪੈਂਦੇ ਹਾਂ ਆਪਾਂ ਰਾਜ ਕਿਵੇਂ ਸੰਭਾਲਾਂਗੇ? ਆਪਸੀ ਸਹਿਮਤ ਹੋਣ ਦੀ ਆਦਤ ਬਣਾਈਏ, ਖਾਲਸਾ ਰਾਜ ਆਪੇ ਬਣ ਜਾਵੇਗਾ ਜੇ ਸਹਿਮਤ ਨਹੀਂ ਹੋਵਾਂਗੇ ਤਾਂ ਬਣਿਆ ਰਾਜ ਵੀ ਚਲਾ ਜਾਵੇਗਾ
ਇਸ ਕਰਕੇ ਸਿਖ ਵੀਰੋ! ਗੁਰਦੁਆਰਿਆਂ ਦੀ ਸੇਵਾ ਲ਼ਈ ਚੋਣਾਂ ਲੜਨ ਦੀ ਥਾਂ ਸਰਬ ਸੰਮਤੀ ਕਰੋ, ਸਹਿਮਤ ਹੋਕੇ ਗੁਰਮਤਾ ਕਰੋ. ਜੇ ਆਪਾਂ ਗੁਰਦੁਆਰਿਆਂ ਦੀ ਸੇਵਾ ਲ਼ਈ ਸਹਿਮਤ ਨਹੀਂ ਹੋ ਸਕਦੇ ਤਾਂ ਆਪਾਂ ਹੋਰ ਕਿਸ ਗਲ ਵਾਸਤੇ ਸਹਿਮਤ ਹੋਵਾਂਗੇ? ਸ਼ਹਿਮਤ ਹੋਏ ਬਿਨਾ ਪੰਥ ਕਿਵੇਂ ਵਧੇਗਾ? ਵੀਚਾਰੋ!
"ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ" ਬਾਣੀ ਵਿਚਲੇ ਇਸ ਹੁਕਮ ਨੂੰ ਲਾਗੂ ਕਰਨ ਵਾਸਤੇ, ਅਸਾਡੇ ਸਾਰੇ ਗੁਰਦੁਆਰਿਆਂ ਵਿਚ, ਆਪਸ ਵਿਚ ਮਿਲ ਕੇ ਰਹਿਣ ਦੀ ਸਿਖਿਆ ਅਤੇ ਪ੍ਰੇਰਨਾ ਮਿਲਣੀ ਚਾਹੀਦੀ ਹੈ ਪਰ , ਉਥੇ ਤਾਂ ਇਹ ਸਿਖਿਆ ਮਿਲਦੀ ਹੈ. "ਦੂਜੇ ਧੜੇ ਨੂੰ ਕਿਵੇਂ ਖਤਮ ਕਰਨਾ ਹੈ: ਆਪਣੇ ਧੜੇ ਨੂੰ ਕਿਵੇਂ ਕਾਬਜ਼ ਬਣਾਉਣਾ ਹੈ ਕਿਸੇ ਦੇ ਬੰਦੇ ਕਿਵੇਂ ਤੋੜਨੇ ਹਨ? ਕਿਵੇਂ ਖਰੀਦਣੇ ਹਨ? ਮੇਰੀ ਚੌਧਰ ਕਿਵੇਂ ਬਣ ਸਕਦੀ ਹੈ?" ਕੀ ਗੁਰਦੁਆਰੇ ਇਸ ਕੰਮ ਲਈ ਹੁੰਦੇ ਹਨ? ਵਿਚਾਰੋ! ਗੁਰਬਾਣੀ ਵਿਰੁਧ ਜਾਕੇ ਆਪਾਂ ਪ੍ਰਫੁਲਿਤ ਕਿਵੇਂ ਹੋ ਸਕਦੇ ਹਾਂ  
ਕੀ ਆਪਾਂ ਸਾਰੇ ਸਿੱਖ ਇਸ ਗਲ ਉੱਤੇ ਸਹਿਮਤ ਹੋ ਸਕਦੇ ਹਾਂ ਕਿ ਅਸੀਂ ਆਪਣਾ ਪੰਥ ਵਧਾਉਣਾ ਹੈ?

ਵਲੋਂ:- ਠਾਕੁਰ ਦਲੀਪ ਸਿੰਘ

https://www.youtube.com/watch?v=pPuSkB4nlgE
Edited by GuruNanakNaamLeva

Share this post


Link to post
Share on other sites

Create an account or sign in to comment

You need to be a member in order to leave a comment

Create an account

Sign up for a new account in our community. It's easy!

Register a new account

Sign in

Already have an account? Sign in here.

Sign In Now


  • Topics

  • Posts

    • Simran345, here is a pangti on SGGS 558, it seems to be talking about darshan which happened in a dream. Now sleep is being called as blessed so that the darshan of God can happen again. ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ 
      इकु न रुना मेरे तन का बिरहा जिनि हउ पिरहु विछोड़ी ॥ 
      Ik na runā mere ṯan kā birhā jin ha▫o pirahu vicẖẖoṛī. 
      But one thing, my Body's soul weeps not, which has separated me from my beloved. 
      ਪਰ ਇਕ ਸ਼ੈ, ਮੇਰੀ ਦੇਹ ਦੀ ਵਿਛੁੜੀ ਹੋਈ ਆਤਮਾ ਰੋਂਦੀ ਨਹੀਂ ਜਿਸ ਨੇ ਮੈਨੂੰ ਮੇਰੇ ਪ੍ਰੀਤਮ ਨਾਲੋਂ ਵੱਖ ਕਰ ਛੱਡਿਆ ਹੈ। 
        ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ 
      सुपनै आइआ भी गइआ मै जलु भरिआ रोइ ॥ 
      Supnai ā▫i▫ā bẖī ga▫i▫ā mai jal bẖari▫ā ro▫e. 
      He came to me in my dream and again went away, upon which I wept copious tears. 
      ਉਹ ਮੇਰੇ ਸੁਫਨੇ ਵਿੱਚ ਮੇਰੇ ਕੋਲ ਆਇਆ ਅਤੇ ਫੇਰ ਚਲਿਆ ਗਿਆ, ਜਿਸ ਉਤੇ ਮੈਂ ਹੰਝੂ ਭਰ ਕੇ ਰੋਈ। 
        ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ 
      आइ न सका तुझ कनि पिआरे भेजि न सका कोइ ॥ 
      Ā▫e na sakā ṯujẖ kan pi▫āre bẖej na sakā ko▫e. 
      I cannot come to Thee, O my love, nor can I send any one. 
      ਮੈਂ ਤੇਰੇ ਕੋਲ ਨਹੀਂ ਆ ਸਕਦੀ, ਹੇ ਮੇਰੇ ਦਿਲਬਰ! ਨਾਂ ਹੀ ਮੈਂ ਕਿਸੇ ਨੂੰ ਘਲ ਸਕਦੀ ਹਾਂ। 
        ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ 
      आउ सभागी नीदड़ीए मतु सहु देखा सोइ ॥ 
      Ā▫o sabẖāgī nīḏ▫ṛī▫e maṯ saho ḏekẖā so▫e. 
      Come, O fortunate sleep perhaps I may again, behold that Husband of mine (in dreams). 
      ਆ ਜਾ, ਹੇ ਭਾਗਾਂ ਵਾਲੀਏ ਨੀਂਦ੍ਰੇ! ਸ਼ਾਇਦ ਮੈਂ ਆਪਣੇ ਉਸ ਭਰਤੇ ਨੂੰ ਮੁੜ (ਸੁਪਨੇ ਵਿੱਚ) ਤੱਕ ਲਵਾਂ।      Or do you suppose its meaning is actually different to what is translated ?
    • Do you have sources for this?
    • In urdu we also use 'Mauze' so i doubt if it is hindi word.It sounds like a persian one.Indians have problem prouncing words which end with sound 'z'.Just like Mumtaz Mehal became Mumtaj Mehal and now just Taj Mehal.
    • i have no issue using persian,hindi,english words in my day to day conversations in punjab.I just though a good opportunity to learn "shuddh" punjabi. 
    • Sikhism needs neither a reformation nor a philosophy of free will. Reformations are for religions that are at a primitive tribal level in the first place. Sikhi starts off with Guru Nanak Ji feeding people langar, and preaching meditation of Satnam. If you start off with capturing war booty and sex slaves killing all the males, yeah, you need a reformation. Philosophy is (mostly) for people trying desperately to understand the universe without real divine knowledge. These types of efforts are called ਸਿਆਣਪਾਂ in Gurbani. (You did you Japji this morning, right?) All of these sianapan don't amount to a hill of beans. We don't have the burning need for philosophy that Westerners do because we can obtain complete knowledge via simran. ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
×