dallysingh101

Professor Sahib Singh on Dasam Granth (English translation)

3 posts in this topic

Originally posted on sikhawareness.com in 2011

 

Here is a humble attempt at translating a portion of Prof. Sahib Singh's preface of his Jaap Sahib steek. May Waheguru bless his children with knowledge of the faith and provide grace. I'd like to thank Laal Singh of the forum (SA) for looking over a draft and providing invaluable suggestions for improvements. Any constructive criticism that could help improve the translation is welcome:

 

Prof_SahibSingh.jpg

Quote

 

ਜਾਪੁ ਸਾਹਿਬ

ਪ੍ਰੋ. ਸਾਹਿਬ ਸਿੰਘ (ਡੀ.ਲਿਟ)

Jaap Sahib

Prof. Sahib Singh (D Litt)

 

ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ ‘ਜਾਪੁ ਸਾਹਿਬ ਸਟੀਕ’ ਦਾ ਮੁਖ-ਬੰਧ

The preface to the book ‘Jaap Sahib Steek’ authored by Prof. Sahib Singh (D. Litt.)

 

‘ਜਾਪੁ’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਹੈ। ਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ ‘ਜਪੁ’ ਅਤੇ ‘ਜਾਪੁ’ ਸਾਹਿਬ ਦਾ ਪਾਠ ਜ਼ਰੂਰ ਕਰੇ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ।

‘Jaap’ Sahib is the ‘bani’ of Sri Guru Gobind Singh Ji. From the rehatnamas [we find] Satguru Ji insisting that every Sikh should, at the very least, recite Japji and Jaap every morning. This bani is also read during the preparation of ‘Amrit’.

 

ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ ‘ਬਾਣੀ’ ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ। ਇਸ ਔਖਿਆਈ ਨੂੰ ਦੂਰ ਕਰਨ ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ।

 

However, on general observation it appears as if the attention given to this bani does not reflect what is said in regard to its necessity for Sikh spiritual life (ਸਿੱਖ ਆਤਮਿਕ ਜੀਵਨ). The apparent reason for this is that [the bani] contains a significant amount of words from the Sanskrit, Arabic and Persian lexicon and because of this, it appears to be very difficult. To overcome this difficulty a number of commentaries have been produced but from the perspective of those students who read them analytically, these are not fully satisfactory

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ‘ਬੋਲੀ’ ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ।

Although this is the first commentary I have presented covering the bani of Guru Gobind Singh, I have created it using the same methods [previously] employed in the Jap Ji, Bhatta Dey Swaiyye, Asa Di Vaar, Sukhmani and Ramkali teekas [penned by the author]. From a ‘linguistics‘ perspective, great attention has been paid to ensuring that a student should be able to correctly comprehend every difficult word and the meanings of their underlying ideas.

 

‘ਜਾਪੁ’ ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ। ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ। ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ ‘ਬਾਣੀ’ ਬਹੁਤ ਸਹਾਇਤਾ ਕਰਦੀ ਹੈ।

Certain words are used in a repeated fashion in ‘Jaap’ Sahib and because of this it becomes quite difficult to memorise. Even when one has memorised it, should one’s attention wonder at the time of recital there is a decreased chance of it being fully completed because the reoccurrence of particular words means that [one can easily find themselves subsequently proceeding] from an earlier or later point of the prayer. So this ‘bani’ is very helpful in [learning] to keep one’s attention singularly fixed.

 

ਓਪਰੀ ਨਜ਼ਰੇ ਇਸ ‘ਬਾਣੀ’ ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ ‘ਬਾਣੀ’ ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ। ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ ‘ਜਾਪੁ’ ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।

Reading this ‘bani’ from the perspective of the unfamilar, can lead to the impression that it simply consists of repetitive references to random, individual attributes of the Supreme Soul (ਪ੍ਰਮਾਤਮਾ) and that the notions contained within this bani do not form any consistent, uniform whole. However, in this commentary I have described how we do indeed receive a uniform and connected thread of meaning throughout the 22 chands of ‘Jaap’.

 

ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ। ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ। ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ ‘ਬੋਲੀ’ ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ’ ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ ‘ਬਾਣੀ’ ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ।

Hindu folk were calling Sanskrit the ‘language of gods’ (ਦੇਵ-ਬਾਣੀ). For the Muslims, Arabic alone was considered to be legitimate and right according to their creed. The people of each faith were loathed to use the language of the other’s scripture to express their religious emotions (ਧਾਰਮਿਕ ਤਰੰਗ) . However, by using Sanskrit, Arabic and Farsi words in Jaap, and by ordering Sikhs to recite this prayer on a daily basis, Guru Gobind Singh permanently eradicated the narrow mindedness (ਤੰਗ-ਦਿਲੀ) and partisanship of the Hindu and Muslim eras from the hearts of Sikhs.

 

ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ ‘ਤਿਆਗੀ’ ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ। ਆਮ ਤੌਰ ਤੇ ਕਿਸੇ ਦੇਸ਼ ਦੇ ‘ਲੋਕ ਗੀਤ’ ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ ੳੇੁਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ ‘ਲੋਕ ਗੀਤਾਂ’ ਵਿਚ ਨਵੀਂ ਜਾਨ ਪਾਈ, ‘ਘੋੜੀਆਂ’, ‘ਛੰਤ’, ‘ਅਲਾਹਣੀਆਂ’, ‘ਸਦੁ’, ‘ਬਾਰਹਮਾਹ’, ‘ਲਾਵਾਂ’, ‘ਵਾਰ’ ਆਦਿਕ ਦੇਸ਼ ਪ੍ਰਚੱਲਤ ‘ਛੰਦ’ ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏ।

Despite the presence of people who called themselves ’ renunciates’ of the conventional way of life, at the time of Guru Nanak Sahib’s arrival in the country, genuine detachment and love for humanity was rarely witnessed. Lives lived with compassion and contentment where scarce and scattered thinly over the land. Now commonly any nation’s ‘folk songs’ would have a deep impact (ਡੂੰਘਾ ਅਸਰ) on the lives of its inhabitants, but due to the spread of ceremonious (or overt) shows of religiosity [as opposed to true faith], even these folk songs were failing to inspire any movement towards higher aspirations such as kindness, contentment, love, sacrifice and so forth. Guru Nanak suffused these musical folk traditions with a new lease of life. Through using ghorian, chand, alaahnyaan, sadu, barahmah, laavaan, vaar and various other [poetic] metres, all of these dying aspects of [people’s] existences were reinvigorated with a fresh breeze of life; [As a consequence] sentiments of truth, restraint, love, compassion and contentment began to bring beauty into the lives of the common man.

 

ਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ ‘ਬਾਣੀ’ ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ। ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ। ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ ‘ਜਮਾਲ’ (ਕੋਮਲ ਸੁੰਦਰਤ) ਤੇ ਦੂਜਾ ਹੈ ‘ਜਲਾਲ’। ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ‘ਬਾਣੀ’ ਨੇ ਪੈਦਾ ਕੀਤਾ। ਇਸ ‘ਜਮਾਲ’ ਨੂੰ ਜਿਉਂਦਾ ਰੱਖਣ ਲਈ ‘ਜਲਾਲ’ ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ ‘ਵਰਿਆਮ ਮਰਦ’ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਲੁਤਫ ਇਹ ਹੈ ਕਿ ਇੰਨ੍ਹਾਂ ਦੀ ‘ਬਾਣੀ’ ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ ‘ਛੰਦ’ ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ।

The word (of Guru Nanak) consisting of the very essence of peace (ਸ਼ਾਂਤ ਰਸ ਬਾਣੀ) halted people’s [tendency towards] corruption. But the heart that doesn’t contain the capacity for spirited movement (ਜੋਸ਼ ਦਾ ਹੁਲਾਰਾ) cannot remain eternally steadfast in purity. This attribute [steadfastness in purity] cannot survive if an enthusiastic zeal is not produced. The beauty of the Almighty has two sides; one is ‘Jamaal’ (delicate beauty) and the other is ‘Jalaal’ (majesty). Restraint, love, compassion, kindness and contentment (ਤਿਆਗ, ਪਿਆਰ, ਦਇਆ ਤੇ ਸੰਤੋਖ) etc. are soft (ਕੋਮਲ) aspects of the beauty of human existence, which find inspiration in the bani of the Guru Granth Sahib. To keep this ‘jamal’ (delicate beauty) alive necessitated the keeping of ‘jalaal’. There was a need for the very essence of bravery (ਬੀਰ ਰਸ). This duty was the responsibility of Guru Gobind Singh Ji. The pleasure (ਲੁਤਫ) of their bani is such that whilst it contains the praises of God (ਪ੍ਰਮਾਤਮਾ), the words and the poetic metres that have been utilised are such that they cause the oscillation of bir raas (ਬੀਰ ਰਸ) when being listened to or read.

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ‘ਬਾਣੀ’ ‘ਰਾਗ’-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ ਵੱਖੋ ਵੱਖਰੇ ‘ਛੰਦਾਂ’ ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:_

All of the bani of Sri Guru Granth Sahib has been divided along the line of ‘raags’, but the bani of Guru Gobind Singh Ji has been separated according to individual ‘chands’ which helps produce bir ras (ਬੀਰ-ਰਸ). Note how God is referred to in the form of a sword in Bachitar Natak and how the type of words and metres used in the salutation causes one’s mind to be pervaded with a rising, dancing fervour (ਜੋਸ਼).

 

ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥

The sword chops well, chops the forces of fools and this mighty one bedecks and glorifies the battlefield.

ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥

It is the unbreakable staff of the arm, it has the powerful luster and its light even bedims the radiance of the sun.

ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥

It brings happiness to the saints, mashing the vicious ones, it is the destroyer of sins and I and under its refuge.

ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥

Hail, hail to the cause of the world, saviour of the universe, it is my preserver, I hail its victory. 2.

(Dasam Granth pg 95)

 

ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।

Perhaps it was these two reasons that led Guru Gobind Singh Ji to keep his own bani separate from that of the Sri Guru Granth Sahib?

ਖਾਲਸਾ ਕਾਲਜ, ਅੰਮ੍ਰਿਤਸਰ ਸਾਹਿਬ ਸਿੰਘ

 

1 ਜਨਵਰੀ, 1944

Sahib Singh

Khalsa College, Amritsar

1 January 1944

 

 

Share this post


Link to post
Share on other sites
Quote

 

ਜਾਪੁ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ?

When and where was Jaap Sahib [first] uttered?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ ‘ਅੰਮ੍ਰਿਤ’ ਛਕਾ ਕੇ ‘ਖਾਲਸਾ’ ਪੰਥ ਤਿਆਰ ਕੀਤਾ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਇਕ ਬਾਣੀ ਜਾਪੁ ਸਹਿਬ ਹੈ। ਜੋ ਪੰਜ ਸਿੰਘ ‘ਅੰਮ੍ਰਿਤ’ ਤਿਆਰ ਕਰਦੇ ਹਨ, ਉਨ੍ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੍ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ। ਸੋ, ਜਿਨ੍ਹਾਂ ਸਿੰਘਾਂ ਨੇ ‘ਖਾਲਸਾ’ ਸਜਾਣ ਵਾਲੇ ਦਿਨ ਪਹਿਲਾਂ ‘ਅੰਮ੍ਰਿਤ’ ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੍ਹਾਂ ‘ਬਾਣੀਆਂ’ ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੍ਹਾਂ ਨੂੰ ‘ਜਾਪੁ’ ਸਾਹਿਬ ਜ਼ੁਬਾਨੀ ਯਾਦ ਸੀ।

In 1699 AD Sri Guru Gobind Singh ji prepared the Khalsa panth by administering Amrit (literally nectar). Jaap Sahib is amongst the holy utterances (ਬਾਣੀਆਂ) that are read at the time of Amrit preparation. It is essential for the five Singhs who prepare Amrit to be personally conversant with reciting these banis through regular practice (ਨੇਮੀ). So those Singhs that played a part in the preparation of the very first Amrit, on the day the Khalsa was inaugurated, would certainly have been regularly practising the recital of these prayers and would have had ‘Jaap’ Sahib committed to memory.

 

‘ਪੰਜ ਪਿਆਰੇ’ ਚੁਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੍ਹਾਂ ਨੂੰ ‘ਜਾਪੁ’ ਸਾਹਿਬ ਜ਼ਬਾਨੀ ਯਾਦ ਹੋਵੇ। ਪਰ ਇੰਨ੍ਹਾਂ ‘ਪੰਜ ਪਿਆਰਿਆਂ’ ਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ‘ਅੰਮ੍ਰਿਤ’ ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਨੂੰ ‘ਜਾਪੁ’ ਭੀ ਜ਼ਬਾਨੀ ਯਾਦ ਸੀ। ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ ‘ਜਾਪੁ’ ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੍ਰਚੱਲਤ ਸੀ। ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹੁੰਦੇ ਗਏ, ਉਹ ਸਾਰੇ ਹੀ ‘ਜਾਪੁ’ ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਏਂ ਅੰਮ੍ਰਿਤ ਤਿਆਰ ਕਰ ਸਕੇ। ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪੁ’ ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ।

At the time of selecting the [original] panj piaray (literally five beloved), there was no use of criterion that limited those who could volunteer to people who had committed ‘Jaap’ Sahib to memory (ਜ਼ਬਾਨੀ ਯਾਦ). But the preparation of Amrit by these panj piaray for Guru Gobind Singh ji makes it clear that they too had memorised ‘Jaap’. This proves that at that time, the daily recital (ਰੋਜ਼ਾਨਾ ਪਾਠ ) of ‘Jaap’ Sahib was common practice (ਆਮ ਪ੍ਰਚੱਲਤ) amongst the Sikh people (ਸਿੱਖ ਕੌਮ) . On the first day, twenty-five thousand (ਪੰਝੀ ਹਜ਼ਾਰ) Sikhs took Amrit, [whilst this was happening] many other groups (ਜਥੇ) were simultaneously prepared for [the purpose of further] administering [Amrit]. All of them would have been routinely performing daily recitals of ‘Jaap’ Sahib, which is why they were able to make Amrit. Placing all of these ideas (ਵਿਚਾਰ) before us (literally before our eyes - ਅੱਖਾਂ ਅੱਗੇ) [and evaluating them] leads to the conclusion (ਸਿੱਟਾ) that the daily recitation of ‘Jaap’ Sahib had become a common practice (ਆਮ ਰਿਵਾਜ਼) at that time.

 

ਇਸ ਬਾਣੀ ਦੀ ‘ਬਣਤਰ’ ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੍ਰਿਤ ਦੇ ਬਹੁਤ ਲਫਜ਼ ਹਨ ਅਤੇ ਹਨ ਭੀ ਕਾਫੀ ਮੁਸ਼ਕਲ। ਸੋ ਇਸ ਬਾਣੀ ਦੇ ਪ੍ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, ‘ਬ੍ਰਾਹਮਣ’ ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, ‘ਸੰਸਕ੍ਰਿਤ’ ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ।

On inspection of this bani’s ‘construction’ (ਬਣਤਰ) we find that it contains many words from Sanskrit and quite difficult ones at that. So [facilitating] the proliferation (ਪ੍ਰਚਲਤ) of this bani [amongst Sikhs] must have taken a significant amount of time: particularly under conditions where common people were kept at a distance from ‘Brahmins’ and with poor folk (ਗਰੀਬ ਲੋਕਾਂ) being especially kept away (ਵਾਂਝਿਆ) from Sanskrit.

 

ਇਹ ਖਿਆਲ ਭੀ, ਕਿ ਸ਼ਾਇਦ ‘ਖਾਲਸਾ’ ਸਜਾਣ ਵਾਲੇ ਦਿਨ ਸਤਿਗੁਰੂ ਜੀ ਨੇ ‘ਅੰਮ੍ਰਿਤ’ ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗੁਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ। ‘ਜਾਪੁ’ ਸਾਹਿਬ ਦਾ ਪਾਠ ਕਰਕੇ ਵੇਖੋ’ ਨਵਾਂ ਬੰਦਾ ਜੋ ਸੰਸਕ੍ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗੁਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹੁਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਭੀ ਉਹ ਸਾਰਾ ‘ਉਦਮ’ ਨਿਸਫਲ ਜਾਂਦਾ ਸੀ। ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪੁ’ ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹੁਤ ਪ੍ਰਚਲਤ ਸੀ।

Also, the idea that perhaps Satguru ji {Guru Gobind Singh) had those Singhs, who prepared Amrit on the day of the creation of the Khalsa, read [Jaap Sahib] from gutkay, doesn’t seem plausible (ਠੀਕ ਨਹੀਂ ਉਤਰਦਾ) when we apply the touchstone of scrutiny (ਪਰਖ ਦੀ ਕਸਵੱਟੀ) to it. Try and recite ‘Jaap’ Sahib and see [for yourselves]. A new person who is unfamiliar with both Sanskrit and Farsi , is unable to recite it in the correct manner even after making sustained effort (ਮਿਹਨਤ ) over 2, 4 or 10 days (ਦੋ ਚਾਰ ਦਸ ਦਿਨਾਂ). Plus, on the first day of reading the prayer from a gutka, the reader’s internal being cannot experience the vibration (ਹੁਲਾਰਾ) and zeal (ਉਤਸ਼ਾਹ) that is produced from this bani. In this way the whole ‘endeavour’ (ਸਾਰਾ ‘ਉਦਮ) would become fruitless (ਨਿਸਫਲ). So from the above deliberation (ਵਿਚਾਰ) the conclusion that the bani of ‘Jaap’ Sahib was [originally] uttered (ਉਚਾਰੀ) some time considerably prior to 1699 AD and that the recital of this prayer was very much customary amongst Sikhs [by that date], emerges.

 

ਇਹ ਗੱਲ ਇਤਿਹਾਸਿਕ ਤੌਰ ਤੇ ਬਹੁਤ ਪ੍ਰਸਿੱਧ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗੁਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹੁਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ। ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸੁਣਨ ਪੜ੍ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੍ਰਚਾਰ ਦਾ ਸਭ ਤੋਂ ਸੌਖਾ ਤਰੀਕਾ ‘ਕਵੀ ਦਰਬਾਰ’ ਹੀ ਹੋ ਸਕਦਾ ਹੈ। ਸੋ, ਸ੍ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ ‘ਕਵੀ ਦਰਬਾਰ’ ਭੀ ਹੁੰਦੇ ਸਨ।

In the way of history, it is a well known (ਪ੍ਰਸਿੱਧ) fact that 52 scholarly poets resided with Guru Gobind Singh ji, who, under Satguru ji’s personal supervision, composed various types of inspirational verses. On assuming the responsibility of guruship, Sri Guru Gobind Singh ji had seen that a time for the clash of swords (ਖੰਡਾ ਖੜਕਣ ਦਾ ਸਮਾਂ) was again drawing near and to fully overcome (ਉਤਰਨ) this [situation], there was the need to fill Sikhs with warrior-essence, in addition to the naam of Guru Nanak Dev. Amongst other initiatives, it was essential that spirit rousing poetry was prepared, and that the listening and reading [of such poetry] was propagated (ਪਰਚਾਰ ) amongst everyday Sikhs. The easiest method for this propagation could only have been through [the use of] a ‘poetic symposium’ (ਕਵੀ ਦਰਬਾਰ). So, under the personal observation of the lord of the aigrette (ਸ੍ਰੀ ਕਲਗੀਧਰ ਜੀ), a symposium of inspirational poetry used to take place.

 

ਇਹ ‘ਕਵੀ ਦਰਬਾਰ’ ਕਦੋਂ ਤੋਂ ਸ਼ੁਰੂ ਕੀਤੇ ਗਏ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੍ਰੀ ਦਸਮ ਪਾਤਸ਼ਾਹ ਜੀ ਦੇ ਹੱਥਾਂ ਦਾ ਬਣਿਆਂ ਹੋਇਆ ਗੁਰਦਵਾਰਾ ‘ਪਉਂਟਾ ਸਾਹਿਬ’ ਹੈ, ਉਥੇ ਹਜ਼ੂਰ ‘ਕਵੀ ਦਰਬਾਰ’ ਲਾਇਆ ਕਰਦੇ ਸਨ (ਏਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮੁਨਾ ਦਰਿਆ ਦੇ ਹੜ੍ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀ-ਪਹਿਲੀ, ਜਦੋਂ ਸਤਿਗੁਰੂ ਜੀ ਰਿਆਸਤ ਨਾਹਨ ਵਿਚ ਗਏ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚੁੱਕੇ ਸਨ; ਦੂਜੇ, ਇੰਨ੍ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ ‘ਕਵੀ ਦਰਬਾਰਾਂ’ ਵਿਚ ਸਿੱਖਾਂ ਨੂੰ ਸੁਣਾਈ ਜਾਂਦੀ ਸੀ, ਤਾਂ ਕਿ ਸਿੱਖਾਂ ਵਿਚ ‘ਬੀਰ-ਰਸ’ ਵਧੇ।

[so] when were these poetic symposiums started? Regarding this, history informs us that in the territory of Nahan, where a gurdwara [called] ‘Paunta Sahib’ made through dasam patshah’s own hands exists, such symposiums took place in their very presence. (A wall at this location collapsed in August 1942, during flooding of the Jamuna river). So from this, two facts come be known, firstly that prior to their arrival in the territory of Nahan, some knowledgeable poets were already in the company of Satguru ji, and secondly that motivational verses composed by these poets were read to Sikhs in a ‘poetic symposium’ so that bir-ras grew within them.

 

ਪਰ ਜੋ ਸਤਿਗੁਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੍ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ ‘ਬਾਣੀ’ ਸਾਡੇ ਪਾਸ ਮੌਜੂਦ ਹੋਵੇ, ਉਨ੍ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗੁਰਦਵਾਰਾ ‘ਪਉਂਟਾ’ ਸਾਹਿਬ ਦੇ ‘ਕਵੀ ਦਰਬਾਰਾਂ’ ਵਿਚ ਹਜ਼ੂਰ ਦੀ ਆਪਣੀ ‘ਬਾਣੀ’ ਭੀ ਸੁਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੍ਰਮੰਨੇ ‘ਕਵੀ’ ਬਣ ਚੁੱਕੇ ਸਨ।

But, if Satguru ji placed such a high value on [such] erudite poets, and when we have their very own lofty, personally authored (ਉਚ ਦਰਜ਼ੇ) ‘words’ presently available in our possession, it wouldn’t be a mistake to postulate (ਅੰਦਾਜ਼ਾ) that Hazoor’s [Guru ji’s] own bani too was conveyed (ਸੁਣਾਈ) at the symposiums held at Paunta Sahib and at that time they themselves had become well established (ਮੰਨੇ-ਪ੍ਰਮੰਨੇ ) as a ‘poet’.

 

ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਏ, ਤੇ ਉਥੇ ਤਿੰਨ ਸਾਲ ਰਹੇ। ਉਨ੍ਹੀ ਦਿਨੀ (1684-87) ਉਸ ਰਿਆਸਤ ਵਿਚ ਜਮੁਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ ‘ਜਾਪੁ ਸਾਹਿਬ’ ‘ਸਵੈਯੇ’ ਅਤੇ ‘ਅਕਾਲ ਉਸਤਤਿ’ ਆਦਿਕ ਬਾਣੀਆਂ ਉਚਾਰੀਆਂ ਗਈਆਂ। ‘ਜਾਪੁ ਸਾਹਿਬ’ ਅਤੇ ‘ਸਵੈਯੇ’ ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ੁਬਾਨੀ ਯਾਦ ਹੋ ਗਈਆਂ, ਅਤੇ ‘ਅੰਮ੍ਰਿਤ’ ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿੰਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ।

Guru Gobind Singh arrived in the domain of Nahan in 1684 AD; and stayed there for 3 years. It was during these days (1684-87), in this very area, on the secluded (ਇਕਾਂਤ) banks of the River Jamuna, that (amongst others), the verses of ‘Jaap Sahib’, ‘Swaiyyay’ and ‘Akaal Ustat’ were espoused (ਉਚਾਰੀਆਂ ਗਈਆਂ). Due to the inclusion (ਸ਼ਾਮਲ) of ‘Jaap Sahib’ and ‘Swaiyyay’ into the [prescribed] daily prayers, a lot of Sikhs had memorised them and by the time of the preparation of [the first] Amrit, [one could] ordinarily (ਸਾਧਾਰਨ ਤੌਰ) encounter plenty of Sikhs who knew them by heart (ਜ਼ੁਬਾਨੀ ਯਾਦ).

 

ਜਾਪੁ ਸਾਹਿਬ ਵਿਚ ਅਰਬੀ ਤੇ ਫਾਰਸੀ

Arabic and Persian in Jaap Sahib.

 

ਸੰਸਕ੍ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ। ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗੁੰਝਲ ਨਹੀਂ, ਜੋ ਸੰਸਕ੍ਰਿਤ ਲਫਜ਼ਾਂ ਵਿਚ ਵੇਖ ਆਏ ਹਾਂ; ਪਰ ਏਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੍ਹਾਂ ਸਮਝ ਲੈਣੀ ਜ਼ਰੂਰੀ ਹੈ।

Besides Sanskrit, this bani also contains Persian and Arabic words. The complexities (ਗੁੰਝਲ ) that are seen in the Sanskrit words are not apparent with these words; but here too there is one difficulty relating to Arabic grammar, which is essential to properly comprehend.

 

 

 

Quote

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚ ਕਈ ਐਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੍ਹਾਂ ਨੂੰ ਸਮਝਣ ਵਾਸਤੇ ਜੇ ਉਨ੍ਹਾਂ ਦੀ ‘ਬਾਣੀ’ ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਏ ਤਾਂ ਗਲਤੀ ਖਾ ਜਾਈਦੀ ਹੈ। ‘ਅਰਦਾਸਿ’ ਵਿਚ ਵਰਤੇ ਹੋਏ ਲਫਜ਼ ‘ਭਗੌਤੀ’ ਬਾਰੇ ਬਹੁਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ ‘ਦੇਵੀ-ਵਾਚਕ’ ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ ‘ਤਲਵਾਰ’ ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤ੍ਰ-ਪੂਜਾ ਸ਼ੁਰੂ ਕਰਾ ਦਿੱਤੀ। ਬਚਿੱਤਰ ਨਾਟਕ’ ਵਿਚ ਲਫਜ਼ ‘ਕਾਲਕਾ’ ਵਰਤਿਆ ਮਿਲਦਾ ਹੈ; ਇਸ ਨੂੰ ਪੜ੍ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗੁਰੂ ਜੀ ਨੇ ‘ਦੁਰਗਾ’ ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗੁਰੂ ਜੀ ਦੀ ਆਪਣੀ ਨਹੀਂ ਹੈ।

...............................

Within GGS ji’s bani there are instances of such unique narratives (ਅਨੋਖੀਆਂ ਗੱਲਾਂ) that they can be misunderstood if external criterion (ਬਾਹਰਲੀ ਕਸਵੱਟੀ) is applied to interpret them. With regards to the use of the word ‘Bhagautee’ in ‘Ardas’, this has led to misapprehensions on the part of many respectable people (ਸੱਜਣ). Some, considering it to signify devi (ਦੇਵੀ-ਵਾਚਕ), commence efforts to remove [the reference] from bani, and some respectable folk, giving the meaning as a ‘sword’, have started to say that Satguru Gobind Singh ji initiated the worship of weaponry (ਸ਼ਸਤ੍ਰ-ਪੂਜਾ). We encounter the use of the word ‘Kalka’ (ਕਾਲਕਾ) in Bachittar Natak; upon the reading of which some respectable people have come to accept that Satguru ji worshipped ‘Durga’. Some are saying that this bani doesn’t belong to Satguru ji.

................................................

 

ਇੰਨ੍ਹਾਂ ਭੁਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਏ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ। ਪਰ ਅਸਲ ਵਿਚ ਉਨ੍ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੍ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਏ ਇਹਨਾਂ ਲਫਜ਼ਾਂ ਨੂੰ ਪੜ੍ਹੀਏ ਤੇ ਫਿਰ ਵੇਖੀਏ ਕਿ ਉਹ ਆਪ ਇੰਨ੍ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ। ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ ‘ਬੋਲੀ’ ਨੂੰ ਹੀ ਸੁੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ ‘ਬੋਲੀ’ ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚੁੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ।

The real cause of these misapprehensions is that we have used external conventions to interpret the use of such words in Satguru Gobind Singh’s bani. But in reality the correct method to understand their intended meaning is to read other instances of the use of such words - within their own bani - and then to see the interpretation with which they themselves used the words. High calibre (ਉਚ-ਕੋਟੀ) poets and gifted writers don’t simply use an existing language in a beautiful manner, instead they also fill the language with additional new words and concepts (ਖਿਆਲ), putting new life into dead words [by] presenting them in a new form and using them with fresh meanings.

 

 

Edited by dallysingh101

Share this post


Link to post
Share on other sites

I have to say, reading back some translations I did years ago. This is one of my favorites in that I just love the original Gurmukhi text, learnt so much from it!

 

Respect to Professor Sahib Singh, who, despite being seriously ill from a young age, contributed so much to the panth. 

 

sahib.jpg

Share this post


Link to post
Share on other sites

Create an account or sign in to comment

You need to be a member in order to leave a comment

Create an account

Sign up for a new account in our community. It's easy!


Register a new account

Sign in

Already have an account? Sign in here.


Sign In Now

  • Topics

  • Posts

    • Yeah it does man. You need to keep Amritvela, it's a rule not a guideline. The whole point of it is discipline and starting your day with Satguru Ji's blessing.
    • Here's a mind dump of my thoughts as fast I can get them out as I should be doing something else when I write this post!!! (i.e. work!!) The importance of AmritVela can't be under estimated There wont be any "progression" without it Progression only comes from Guru's grace but Guru jee is looking for your effort That said executive orders/Nadar/glances of grace from Maharaj can waiver all situations but to depend on this should be frowned upon as Maharaj wants effort I heard in a katha once that a person who bows before the Guru, physically or mentally, during Amritvela wont have to bow/seek the help of others  The ultimate way to get up at AmritVela is have to a huge amount of Prem for Maharaaj However, sustaining Prem and therefore AmritVela in my experience is very hard and depends on your circumstances - e.g. where you are in your journey, your environment, your habits/lifestyle/the company you have etc  the day before AmritVela plays a big part on whether you'll wake up and get up at AmritVela e.g. watching Game of Thrones at 10pm the night before will have an impact!! How hungry are you for it? I would try to avoid the question of is AmritVela a requirement.  Try your best to "do" AmritVela in whatever way you can. Don't be lazy but don't beat yourself up about it either as it could hamper motivation. Ultimately Maharaj knows your situation.
    • I agree that the older lot were more clued up and also thought ahead as opposed to the younger kharkoos being short sighted and ready to become shaheed. From what I know of Sohan is that he later on stage possibly in 98 addressed the GOI type of crowd with 'Jai Hind' while he also retracted that he ever was a Khalistani. 
    • Yes it makes sense, but does the same apply to an amritdhari?
    • People cut Kesh for appearance purposes, there really isn't much more than that, Sikh or Non-Sikhs. Some monks however, completely shave their head, but they are the exception not the rule.