Jump to content

ਜਹਾਂਗੀਰ ਆਦਿਲ ਮਰ ਗਯੋ


Recommended Posts

What does that chopayi really mean

Anyone translate please

chaupaī - चौपई
ਚਤੁਸ੍ਪਦੀ. ਚੌਪਾਈ. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੧੫. ਮਾਤ੍ਰਾ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਸੱਤ ਪੁਰ, ਅੰਤ ਗੁਰੁ ਲਘੁ. ਇਸ ਦਾ ਨਾਮ "ਜਯਕਰੀ" ਭੀ ਹੈ.#ਉਦਾਹਰਣ-#ਸੁਣਿਐ ਈਸਰੁ ਬਰਮਾ ਇੰਦੁ,#ਸੁਣਿਐ ਮੁਖਿ ਸਾਲਾਹਣ ਮੰਦੁ,#ਸੁਣਿਐ ਜੋਗ ਜੁਗਤਿ ਤਨ ਭੇਦ,#ਸੁਣਿਐ ਸਾਸਤ ਸਿੰਮ੍ਰਿਤਿ ਵੇਦ.#(ਜਪੁ)#(ਅ) ਜੇ ਪੰਦ੍ਰਾਂ ਮਾਤ੍ਰਾ ਦੀ ਚੌਪਈ ਦੇ ਅੰਤ ਜਗਣ ਹੋਵੇ, ਤਦ "ਗੁਪਾਲ" ਅਤੇ "ਭੁਜੰਗਿਨੀ" ਸੰਗ੍ਯਾ ਹੈ.#ਉਦਾਹਰਣ-#ਸੁਣਿਐ ਸਤੁ ਸੰਤੋਖੁ ਗਿਆਨੁ,#ਸੁਣਿਐ ਅਠਸਠਿ ਕਾ ਇਸਨਾਨੁ,#ਸੁਣਿਐ ਪੜਿ ਪੜਿ ਪਾਵਹਿ ਮਾਨੁ,#ਸੁਣਿਐ ਲਾਗੈ ਸਹਜਿ ਧਿਆਨੁ. (ਜਪੁ)#(ੲ) ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਗੁਰੁ, ਇਸ ਚੌਪਈ ਦਾ ਨਾਮ "ਰੂਪਚੌਪਈ" ਭੀ ਹੈ. ਇਸ ਦੇ ਅੰਤ ਜਗਣ ਅਤੇ ਤਗਣ ਦਾ ਨਿਸੇਧ ਹੈ.#ਉਦਾਹਰਣ-#ਜਾਤਿ ਪਾਤਿ ਜਿਹ ਚਿਹਨ ਨ ਬਰਨਾ,#ਅਬਿਗਤ ਦੇਵ ਅਛੈ ਅਨਭਰਮਾ,#ਸਬ ਕੋ ਕਾਲ ਸਭਿਨ ਕੋ ਕਰਤਾ,#ਰੋਗ ਸੋਗ ਦੋਖਨ ਕੋ ਹਰਤਾ.#(ਅਕਾਲ)#(ਸ) ਜੇ ੧੬. ਮਾਤ੍ਰਾ ਦੀ ਚੌਪਈ ਦੇ ਅੰਤ ਦੋ ਗੁਰੁ ਹੋਣ, ਤਦ "ਸ਼ੰਖਿਨੀ" ਸੰਗ੍ਯਾ ਹੈ. ਕਿਤਨਿਆਂ ਦੇ ਮਤ ਵਿੱਚ ਸ਼ੰਖਿਨੀ ਚੌਪਈ ਦੇ ਅੰਤ ਯਗਣ ਹੋਣਾ ਜਰੂਰੀ ਹੈ. ਇਹ ਦੋਵੇਂ ਲੱਛਣ ਅੱਗੇ ਲਿਖੇ ਉਦਾਹਰਣਾਂ ਵਿੱਚ ਘਟਦੇ ਹਨ, ਯਥਾ-#ਨੈਨਹੁ ਦੇਖੁ ਸਾਧਦਰਸੇਰੈ,#ਸੋ ਪਾਵੈ ਜਿਸੁ ਲਿਖਤੁ ਲਿਲੇਰੈ,#ਸੇਵਉ ਸਾਧਸੰਤ ਚਰਨੇਰੈ,#ਬਾਛਉ ਧੂਰਿ ਪਵਿਤ੍ਰ ਕਰੇਰੈ.#(ਕਾਨ ਮਃ ੫)#ਤਾਤ ਮਾਤ ਜਿਹ ਜਾਤ ਨ ਪਾਤਾ,#ਏਕ ਰੰਗ ਕਾਹੂ ਨਹਿ ਰਾਤਾ,#ਸਰਬ ਜੋਤਿ ਕੇ ਬੀਚ ਸਮਾਨਾ,#ਸਬ ਹੂੰ ਸਰਬਠੌਰ ਪਹਿਚਾਨਾ.#(ਅਕਾਲ)#੨. ਇੱਕ ਖ਼ਾਸ ਬਾਣੀ, ਜਿਸ ਦੀ ਰਚਨਾ ਚੌਪਈ ਛੰਦ ਵਿੱਚ ਹੋਣ ਤੋਂ ਇਹ ਸੰਗ੍ਯਾ ਹੈ. ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਇਹ ਕਥਾ ਹੈ ਕਿ ਸਤਯੁਗ ਵਿੱਚ ਰਾਜਾ ਸਤ੍ਯਸੰਧ ਅਤੇ ਦੀਰਘਦਾੜ੍ਹ ਦਾਨਵ ਦਾ ਯੁੱਧ ਹੋਇਆ. ਦੋਹਾਂ ਦੇ ਘੋਰ ਸ਼ਸਤ੍ਰਪ੍ਰਹਾਰ ਤੋਂ ਜੋ ਅਗਨਿ ਦੀ ਲਾਟ ਨਿਕਲੀ, ਉਸ ਵਿੱਚੋਂ "ਦੂਲਹਦੇਈ" ਨਾਮ ਦੀ ਇਸਤ੍ਰੀ ਉਪਜੀ. ਦੂਲਹਦੇਈ ਨੂੰ ਮਨਭਾਉਂਦਾ ਪਤੀ ਕੋਈ ਨਾ ਮਿਲੇ. ਇਸ ਪੁਰ ਉਸੇ ਨੇ ਵਡਾ ਕਠਿਨ ਤਪ ਕਰਕੇ ਦੁਰਗਾ (ਦੇਵੀ) ਨੂੰ ਪ੍ਰਸੰਨ ਕੀਤਾ. ਦੇਵੀ ਨੇ ਰੀਝਕੇ ਵਰ ਦਿੱਤਾ ਕਿ ਤੈਨੂੰ ਅਕਾਲ ਵਰੇਗਾ. ਰਾਤ ਨੂੰ ਸੁਪਨੇ ਵਿੱਚ ਅਕਾਲ ਨੇ ਦੂਲਹਦੇਈ ਨੂੰ ਆਖਿਆ ਕਿ ਜੇ ਤੂੰ ਸ੍ਵਾਸਵੀਰਯ ਦਾਨਵ ਨੂੰ ਜੰਗ ਵਿੱਚ ਮਾਰੇਂਗੀ, ਤਦ ਮੇਰੀ ਅਰਧਾਂਗਿਨੀ ਹੋ ਸਕੇਂਗੀ. ਇਸ ਪੁਰ ਦੂਲਹਦੇਈ ਨੇ ਸ੍ਵਾਸਵੀਰਯ ਨਾਲ ਘੋਰ ਜੰਗ ਕੀਤਾ. ਜਦ ਚਿਰ ਤੀਕ ਲੜਦੀ ਬਹੁਤ ਥਕ ਗਈ, ਤਦ ਸਹਾਇਤਾ ਲਈ ਮਹਾਕਾਲ ਦਾ ਧ੍ਯਾਨ ਕੀਤਾ. ਦੂਲਹਦੇਈ ਦੀ ਸਹਾਇਤਾ ਕਰਨ ਲਈ ਮਹਾਕਾਲ ਨੇ ਮੈਦਾਨਜੰਗ ਵਿੱਚ ਆਕੇ ਭਯੰਕਰ ਯੁੱਧ ਕੀਤਾ. ਦੂਲਹਦੇਈ ਅਤੇ ਅਕਾਲ ਨੇ ਸ੍ਵਾਸਵੀਰਯ ਦੀ ਸੈਨਾ ਦਾ ਨਾਸ਼ ਕਰਕੇ- "ਪੁਨ ਰਾਛਸ¹ ਕਾ ਕਾਟਾ ਸੀਸਾ."#ਇਸ ਅਲੰਕਾਰਪੂਰਿਤ ਕਥਾ ਦੇ ਅੰਤ- "ਕਵਿ ਉਵਾਚ ਬੇਨਤੀ ਚੌਪਈ"- ਸਿਰਲੇਖ ਹੇਠ ਇੱਕ ਵਿਨਯ (ਬੇਨਤੀ) ਹੈ, ਜਿਸਦਾ ਆਰੰਭ "ਹਮਰੀ ਕਰੋ ਹਾਥ ਦੈ ਰੱਛਾ." ਤੋਂ ਹੁੰਦਾ ਹੈ.#ਇਸ ਚੌਪਈ ਦਾ ਪਾਠ ਰਹਿਰਾਸ ਵਿੱਚ ਗੁਰਸਿੱਖ ਨਿੱਤ ਕਰਦੇ ਹਨ. ਇਸ ਬਾਣੀ ਦੇ ਅੰਤ ਮਹਾਤਮਰੂਪ ਵਾਕ ਲਿਖਿਆ ਹੈ ਕਿ-#"ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ,#ਹੋ! ਜੋ ਯਾਂਕੀ ਇਕਬਾਰ ਚੌਪਈ ਕੋ ਕਹੈ."
Link to comment
Share on other sites

ਜਹਾਂਗੀਰ ਦਾ ਅਪਣਾ ਬਿਆਣ ਪੜ੍ਹ ਲੋ

ਤੁਜਕ-ਏ-ਜਹਾਂਗੀਰ ਵਿਚ ਦਰਜ ਇਹ ਇਂਦਰਾਜ ਸ਼ਾਯਦ ਬਿਚਿਤਰ ਨਾਟਕ ਦੇ ਲਿਖਾਰੀ ਨੇ ਨਹੀ ਪੜ੍ਹੀ।

ਜਹਾਂਗੀਰ ਲਿਖਦਾ ਹੈ" ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਵਿਚ ਅਰਜਨ ਨਾਮ ਦਾ ਇਕ ਹਿਂਦੁ ਪੀਰ ਤੇ ਸ਼ੇਖ ਦੇ ਲਿਬਾਸ ਵਿਚ ਰਹਿਂਦਾਂ ਸੀ। ਏਥੋਂ ਤਕ ਕਿ ਉਸ ਨੇ ਆਪਣਿਆਂ ਗੱਲਾਂ ਤੇ ਕਾਰਵਾਇਆਂ ਨਾਲ ਬਹੁਤ ਸਾਰੇ ਸਿੱਧੇ-ਸਾਧੇ ਹਿਂਦੁੰਆਂ ਹੀ ਨਹੀਂ ਬਲਕਿ ਮੂਰਖ ਮੁਸਲਮਾਨਾ ਨੂੰ ਵੀ ਅਪਣਾ ਮੁਰੀਦ ਬਨਾ ਲਿਆ ਸੀ ਤੇ ਆਪਣੇ ਆਪ ਨੂੰ ਇਕ ਮੀਰ ਤੇ ਵਲੀ ਹੋਣ ਨਾ ਡੋਂਗ ਭੀ ਰਚੇਆ ਹੋਇਆ ਸੀ। ਉਹ ਉਸ ਨੂੰ ਗੁਰੂ ਕਹਿਂਦੇਂ ਸਣ ਅਤੇ ਕਈ ਪਾਸਿਆਂ ਤੂੰ ਜਾਹਲ ਗਵਾਰ ਤੇ ਜਹਾਲਤ ਪਸੰਦ ਲੋਕ ਉਸ ਵਲ ਖਿੱਚੇ ਚਲੇ ਆਉਂਦੇ ਸਨ ਤੇ ਉਸ ਵਿਚ ਪੁਰਾ ਅਕੀਦਾ ਜ਼ਾਹਰ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੂੰ ਉਨਾਂ ਨੇ ਇਸ ਦੁਕਾਨ-ਇ-ਬਾਤਿਲ(ਝੂਠ ਦੀ ਦੁਕਾਨ) ਚਲਾਈ ਹੋਈ ਸੀ। ਬੜੀ ਵਾਰ ਮੇਰੇ ਦਿਲ ਵਿਚ ਇਜ ਖਿਆਲ ਆਇਆ ਕਿ ਮੈਂ ਇਸ ਝੂਠ ਦੇ ਸਿਲਸਲੇ ਨੂੰ ਬੰਦ ਕਰਵਾ ਦਿਆਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ।

ਗੱਲ ਇੱਥੋਂ ਤਕ ਵਧੀ ਕਿ ਇਨ੍ਹਾ ਦਿਨਾਂ ਵਿਚ ਹੀ ਖੁਸਰੋ ਇਸ ਰਸਤੇ ਤੋਂ ਗੁਜਰ ਰਿਆ ਸੀ। ਇਸ ਬੇਇਲਮੇ ਸ਼ਖਸ ਨੇ ਉਸ ਨੂੰ ਮਿਲਣ ਦਾ ਵਿਚਾਰ ਬਣਾਇਆ। ਉਸ ਦੀ ਰਿਹਾਇਸ਼ ਦੇ ਨੇੜੇ ਹੀ ਖੁਸਰੋ ਦਾ ਠਿਕਾਣਾ ਹੋਇਆ। ਉਹ ਉੱਥੇ ਆਇਆ ਤੇ ਖੁਸਰੋ ਨੂੰ ਮਿਲਿਆ ਤੇ ਉਸ ਨੂੰ ਕੁਝ ਪਹਿਲੋਂ ਘੜੀਆ ਹੋਈਆਂ ਗੱਲਾਂ ਆਖੀਆਂ ਤੇ ਉਸ ਦੇ ਮਥੇ ਤੇ ਕੇਸਰ ਵਾਲੀ ਉਂਗਲ ਦਾ ਨਿਸ਼ਾਨ ਲਾਇਆ ਜਿਸ ਨੂੰ ਹਿਂਦੂੰ ਬੋਲੀ ਵਿਚ ਕਸ਼ਕਾ (ਤਿਲਕ) ਕਹਿੰਦੇ ਹਨ ਤੇ ਇਸ ਨੂੰ ਪਵਿੱਤਰ ਮੰਨਦੇ ਹਨ। ਜਦੋਂ ਇਸ ਦੀ ਸੋਅ ਮੇਰੇ ਕੰਨਾਂ ਤਕ ਪੁੱਜੀ ਤਾਂ ਮੈਂ ਹੁਕਮ ਜਾਰੀ ਕੀਤਾ ਕਿ ਉਸ ਨੂੰ ਲਿਆ ਕੇ ਮੇਰੇ ਹਜੂਰ ਪੇਸ਼ ਕੀਤਾ ਜਾਵੇ। ਉਸ ਦਾ ਘਰ ਤੇ ਰਿਹਾਇਸ਼ ਜ਼ਬਤ ਕਰ ਕੇ ਉਸ ਦਾ ਬਾਲ ਬੱਚਾ ਮੁਰਤਜ਼ਾ ਖ਼ਾਨ ਦੇ ਹਵਾਲੇ ਕਰ ਦਿੱਤਾ ਜਾਵੇ ਤੇ ਮੈ ਹੁਕਮ ਕੀਤਾ ਕਿ ਉਸ ਨੂੰ ਯਾਸਾ-ੳ-ਸਿਆਸਤ ਦੇ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ ਜਾਵੇ।"

ਜਹਾਂਗੀਰ ਦੀ ਨਿਅਤ

"ਤਿੰਨ ਚਾਰ ਪੀੜ੍ਹੀਆਂ ਤੂੰ ਉਨਾਂ ਨੇ ਇਸ ਦੁਕਾਨ-ਇ-ਬਾਤਿਲ(ਝੂਠ ਦੀ ਦੁਕਾਨ) ਚਲਾਈ ਹੋਈ ਸੀ। ਬੜੀ ਵਾਰ ਮੇਰੇ ਦਿਲ ਵਿਚ ਇਜ ਖਿਆਲ ਆਇਆ ਕਿ ਮੈਂ ਇਸ ਝੂਠ ਦੇ ਸਿਲਸਲੇ ਨੂੰ ਬੰਦ ਕਰਵਾ ਦਿਆਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ।"

Link to comment
Share on other sites

Thanks savinderpal ji but I meant to ask this line below what does it mean and who is it by

ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ?

From "Charitro Pakhyaan" by Pritpal Singh Bindra.

Now as I understand Pritpal Singh Bindra does not value this composition, and does not beleive it to be Guru Krit. However in his intro to his book, he has left it to the reader to make what they will of his translations, so i guess he is trying to be as unbiased as he can.

This is the first lines his translation of the Charitr 82 showinbg in what context the name Jehangir is used :

"Tale of Begum of Shah Jahan" :

Chaupee

When (moghal) Emporer Jehangir died, his son took over the throne.

He was very angry with Dariya Khan(1)

It seems that Pritpal has omitted the word for "ਆਦਿਲ" and this word only comes up again in Sri Dasam Granth in Charitr 404, but this line(212) has not been included for some reason in his book.

If someone here has the teeka of Pandit Narain Singh Muzanga-wale, they might be able to look in there and see.

Link to comment
Share on other sites

ਆਦਿਲ = fair, just, impartial. ( see Mahan kosh).

Jhangir died and was succeeded by Shah Jahan.

Despite Jhangir's shortcomings, he did confess to 6 th Patshahi that he was misled and misinformed by Chandu.

The role of any emperor is that of " just, impartial, fair", whether one carries these duties out or not is another matter....

Waheguru....

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use