Jump to content

ਗੁਰੂ ਮਾਹਾਰਾਜ ਦੀ ਨਿਮਰਤਾ


Recommended Posts

ਗੁਰੂ ਅਰਜਨ ਪਾਤਸ਼ਾਹ ਅਠਾਰਾਂ ਸਾਲ ਦੀ ਆਯੂ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗਦੀ ਤੇ ਬਿਰਾਜਮਾਨ ਹੋਏ। ਦੂਰੋਂ-ਦੂਰੋਂ ਸੰਗਤਾਂ ਹੁਮ-ਹੁਮਾਂ ਕੇ ਪੰਜਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਚਲ ਪਈਆਂ। ਕਾਬਲ ਤੋਂ ਵੀ ਸੰਗਤ ਤੁਰੀ ਹੈ। ਰੋਜ਼ ਸ਼ਾਮ ਨੂੰ ਪੜਾਵ ਕਰਦੇ ਹਨ ਤੇ ਸਵੇਰੇ ਫੇਰ ਅਰਦਾਸਾ ਸੋਧ ਕੇ ਚਾਲੇ ਪਾ ਦਿੰਦੇ ਹਨ। ਆਖਿਰੀ ਦਿਨ ਦਰਬਾਰ ਸਾਹਿਬ ਪਹੁੰਚਨਾ ਹੈ , ਪ੍ਰਣ ਕੀਤਾ ਕਿ ਅਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਪਰਸ਼ਾਦਾ ਛਕਾਂਗੇ। ਪਰ ਜਿਥੇ ਅਜ ਕਲ ਗੁਰੂ ਦੁਆਰਾ ਪਿਪਲੀ ਸਾਹਿਬ ਹੈ (ਉਹਨਾਂ ਦੀ ਯਾਦ ਦੇ ਵਿਚ) ਉਥੇ ਪਹੁੰਚੇ ਤਾਂ ਹਨੇਰਾਂ ਹੋ ਗਿਆ। ਉਹਨਾਂ ਸੋਚਿਆ ਕਿ ਹੁਣ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਉਥੇ ਭੁੱਖੇ ਹੀ ਆਰਾਮ ਕਰਣ ਵਾਸਤੇ ਲੇਟ ਗਏ। ਪ੍ਰਣ ਜੁ ਕੀਤਾ ਸੀ ਕਿ ਸਾਹਿਬ ਦੇ ਦਰਸਨ ਕਰਕੇ ਹੀ ਪਰਸ਼ਾਦਾ ਛਕਾਂਗੇ।

ਉਧਰ ਗੁਰੂ ਅਰਜਨ ਪਾਤਸ਼ਾਹ ਉਠ ਕੇ ਮਹਿਲਾਂ ਵਿਚ ਜਾਂਦੇ ਹਨ ਤੇ ਮਾਤਾ ਗੰਗਾ ਜੀ ਨੂੰ ਅਵਾਜ਼ ਦਿੰਦੇ ਹਨ- "ਗੰਗਾ ਜੀ, ਪਰਸ਼ਾਦਾ ਤਿਆਰ ਕਰੋ"। ਮਾਤਾ ਗੰਗਾ ਜੀ ਕਹਿਣ ਲਗੇ - "ਗਰੀਬ ਨਿਵਾਜ਼ ਹੁਕਮ ਦਿਉ ਜਿਨਿੰਆਂ ਦਾ ਵੀ ਪਰਸ਼ਾਦਾ ਤਿਆਰ ਕਰਨਾ ਹੈ ਮੈਂ ਹੁਣੇ ਤਿਆਰ ਕਰਵਾ ਦਿੰਦੀ ਹਾਂ"। ਸਚੇ ਪਾਤਸ਼ਾਹ ਨੇ ਫੁਰਮਾਇਆ ਕਿ- ਨਹੀਂ ਗੰਗਾ ਜੀ, ਅਜ ਸਾਨੂੰ ਗੁਰੂ ਨਾਨਕ ਦੇ ਬੱਚਿਆਂ ਦੀ ਸੇਵਾ ਦਾ ਸੁਨਿਹਰੀ ਮੌਕਾ ਮਿਲਿਆ ਹੈ। ਅਜ ਸੇਵਾ ਤੁਸੀਂ ਆਪ ਕਰੋ। ਮਾਤਾ ਗੰਗਾ ਜੀ ਨੇ ਪਰਸ਼ਾਦਾ ਤਿਆਰ ਕੀਤਾ। ਸਾਹਿਬ ਅਤੇ ਮਾਤਾ ਗੰਗਾ ਜੀ ਨੇ ਪਰਸ਼ਾਦਾ ਤੇ ਪੱਖਾ ਵਗੈਰਾ ਸੀਸਾਂ ਤੇ ਚੁਕਿਆ ਤੇ ਉਸ ਸੜਕ ਤੇ ਤੁਰ ਪਏ ਜਿਥੇ ਗੁਰੂਦੁਆਰਾ ਪਿਪਲੀ ਸਾਹਿਬ ਹੈ। ਉਥੇ ਪਹੁੰਚ ਕੇ ਵਾਜਾ ਦਿਤਾ ਹੈ ਕਿ ਜਥੇਦਾਰ ਸਾਹਿਬ ਗੁਰੂ ਕਾ ਲੰਗਰ ਆਇਆ ਹੈ। ਸੰਗਤ ਵਿਚ ਬਿਰਦ, ਮਾਈਆਂ, ਬੱਚੇ ਸਭ ਭੁੱਖੇ ਲੇਟੇ ਹੋਏ ਸੀ। ਵਾਜਾ ਸੁਣ ਕੇ ਸੰਗਤ ਗਦ-ਗਦ ਹੋ ਗਈ ਕਿ ਅੰਤਰਯਾਮੀ ਸਾਹਿਬ ਸਚੇ ਪਾਤਸ਼ਾਹ ਨੇ ਸਾਡੀ ਹਾਲਤ ਦੇਖਦੇ ਹੋਏ ਪਰਸ਼ਾਦਾ ਭੇਜਿਆ ਹੈ। ਸੰਗਤ ਨੇ ਲੰਗਰ ਛਕਿਆ, ਤ੍ਰਿਪਤ ਹੋ ਗਈ। ਪਰ ਥਕੇ ਇੰਨੇ ਹੋਏ ਸੀ ਕਿ ਇਕ ਬਿਰਦ ਬਾਬਾ ਲੰਗਰ ਛਕਦੇ ਸਾਰ ਹੀ ਲੇਟ ਕੇ ਅਪਣੀਆਂ ਟੰਗਾਂ ਨੂੰ ਆਪ ਹੀ ਘੁੱਟੀ ਜਾ ਰਿਹਾ ਸੀ। ਸੱਚੇ ਪਾਤਸ਼ਾਹ ਹੱਥ ਜੋੜ ਕੇ ਅਗੇ ਖੜੇ ਹੋ ਗਏ ਕਿ ਬਾਬਾ ਜੀ ਇਹ ਸੇਵਾ ਮੈਨੂੰ ਬਖਸ਼ ਦਿਉ। ਗੁਰੂ ਅਰਜਨ ਪਾਤਸਾਹ ਨੇ ਉਸ ਦੀਆਂ ਟੰਗਾਂ ਘੁਟਣੀਆਂ ਸ਼ੁਰੂ ਕਰ ਦਿਤੀਆਂ। ਸਾਰੀ ਰਾਤ ਉਥੇ ਸੇਵਾ ਦੇ ਵਿਚ ਰਹੇ। ਸਾਰੀ ਸੰਗਤ ਦੀ ਸੇਵਾ ਕਰਦੇ ਰਹੇ। ਸਵੇਰੇ ਸੰਗਤ ਅਰਦਾਸਾ ਸੋਧ ਕੇ ਤੁਰੀ ਹੈ। ਸਾਹਿਬ ਦੇ ਸ਼ਬਦ ਪੜਦੇ ਹਰਿਮੰਦਿਰ ਸਾਹਿਬ ਵਲ ਨੂੰ ਤੁਰੇ ਜਾ ਰਹੇ ਹਨ। ਸਾਹਿਬ ਵੀ ਨਾਲ ਹੀ ਤੁਰੇ ਜਾ ਰਹੇ ਹਨ। ਜਿਸ ਵਕਤ ਹਰਿਮੰਦਿਰ ਸਾਹਿਬ ਪਹੁੰਚੇ, ਸੰਗਤ ਨੇ ਅਪਣੇ ਜੋੜੇ ਉਤਾਰੇ, ਝੋਲੇ ਵਗੈਰਾ ਇਕ ਥਾਂ ਰਖੇ। ਜਥੇਦਾਰ ਸਾਹਿਬ ਨੇ ਇਕ ਜਨੇ ਨੂੰ ਇਸ਼ਾਰਾ ਕਰਕੇ ਕਿਹਾ ਕਿ ਸਿੰਘਾ ਤੂੰ ਇਹਨਾਂ ਦਾ ਖਿਆਲ ਰਖੀਂ। ਉਹ ਹਥ ਜੋੜ ਕੇ ਕਹਿਣ ਲਗਾ ਕਿ ਜਥੇਦਾਰ ਸਾਹਿਬ, ਕਿੰਨੇ ਦਿਨ ਹੋ ਗਏ ਨੇ ਚਾਲੇ ਪਾਇਆਂ ਨੂੰ, ਮੈਨੂੰ ਗੁਰੂ ਨਾਨਕ ਦੇ ਦਰਸ਼ਨਾਂ ਤੋਂ ਕਿਉਂ ਵਾਂਝਾ ਕਰਦੇ ਹੋ। ਗੁਰੂ ਅਰਜਨ ਪਾਤਸ਼ਾਹ ਹਜ਼ੂਰੀਏ ਦੇ ਨਾਲ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲਗੇ ਕਿ ਜਥੇਦਾਰ ਸਾਹਿਬ ਜੀ, ਇਹ ਸੇਵਾ ਇਸ ਗਰੀਬ ਨੂੰ ਬਖਸ਼ ਦਿਉ। ਉਹ ਬੜੇ ਖੁਸ਼ ਹੋਏ। ਸਾਹਿਬ ਨੂੰ ਜੋੜਿਆਂ ਦੀ ਰਾਖੀ ਛੱਡ ਕੇ ਸੰਗਤ ਅੰਦਰ ਚਲੀ ਗਈ।

ਅੰਦਰ ਜਾ ਕੇ ਦੇਖਿਆ ਕਿ ਆਸਨ ਤੇ ਗੁਰੂ ਅਰਜਨ ਪਾਤਸ਼ਾਹ ਨਹੀਂ ਹਨ। ਬਾਬਾ ਬੁੱਢਾ ਜੀ ਨੂੰ ਪੁਛਦੇ ਹਨ ਕਿ ਸਾਹਿਬ ਕਿਥੇ ਹਨ? ਬਾਬਾ ਬੁੱਡਾ ਜੀ ਨੇ ਕਿਹਾ ਕਿ ਕਾਬਲ ਤੋਂ ਸੰਗਤ ਤੁਰੀ ਸੀ । ਉਹਨਾਂ ਵਾਸਤੇ ਕਲ ਦੇ ਪਰਸ਼ਾਦਾ ਲੈ ਕੇ ਗਏ ਹਨ ਪਰ ਅਜੇ ਤਕ ਪਰਤੇ ਨਹੀਂ ਹਨ। ਅਗੋਂ ਜਥੇਦਾਰ ਸਾਹਿਬ ਕਹਿਣ ਲਗੇ ਕਿ ਕਾਬਲ ਦੀ ਸੰਗਤ ਤਾਂ ਅਸੀਂ ਹੀ ਹਾਂ। ਕਲ ਇਕ ਗਭਰੂ ਜਿਹਾ ਆਇਆਂ ਸੀ। ਉਸ ਦੇ ਨਾਲ ਉਸਦੀ ਘਰਵਾਲੀ ਵੀ ਸੀ ਤੇ ਉਹ ਸਾਡੇ ਵਾਸਤੇ ਪਰਸ਼ਾਦਾ ਵੀ ਲੈ ਕੇ ਆਏ ਸੀ। ਬਾਬਾ ਬੁਡਾ ਜੀ ਕਹਿਣ ਲਗੇ ਕਿ ਫੇਰ ਉਹਨਾਂ ਨੂੰ ਛੱਡ ਕੇ ਕਿਥੇ ਆਏ ਹੋ? ਅਗੋਂ ਕਿਹਾ- ਜੀ ਜੋੜਿਆਂ ਦੀ ਰਾਖੀ ਵਾਸਤੇ। ਬਾਬਾ ਬੁੱਢਾ ਜੀ ਤੁਰੇ ਹਨ। ਸੰਗਤ ਵੀ ਨਾਲ ਤੁਰੀ ਹੈ ਤੇ ਦੇਖ ਕੀ ਰਹੇ ਹਨ ਕਿ ਪੰਜਵਾਂ ਗੁਰੂ ਨਾਨਕ ਅਪਣੇ ਹਜ਼ੂਰੀਏ ਦੇ ਨਾਲ ਸੰਗਤ ਦੇ ਜੋੜੇ ਸਾਫ ਕਰ ਰਿਹਾ ਹੈ। ਇਸ ਪਿਆਰ ਔਰ ਵਜ਼ਰ ਵਿਚ ਸੇਵਾ ਕਰ ਰਹੇ ਹਨ ਕਿ ਪਤਾ ਹੀ ਨਹੀਂ ਕਿ ਕੌਣ ਤੁਰਿਆ ਆ ਰਿਹਾ ਹੈ। ਬਾਬਾ ਬੁੱਢਾ ਜੀ ਤੇ ਸੰਗਤ ਦੀਆਂ ਭੁੱਬਾਂ ਨਿਕਲ ਗਈਆਂ। ਸਭ ਰੋ ਰਹੇ ਹਨ ਕਿ ਸਚੇ ਪਾਤਸ਼ਾਹ ਇਹ ਤੁਸੀਂ ਕੀ ਕਰ ਰਹੇ ਹੋ? ਗੁਰੂ ਅਰਜਨ ਪਾਤਸ਼ਾਹ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕਰਦੇ ਸੀ। ਕਹਿਣ ਲਗੇ- ਬਾਬਾ ਬੁੱਢਾ ਜੀ, ਮੈਨੂੰ ਗੁਰੂ ਨਾਨਕ ਦੇ ਬਚਿਆਂ ਦੀ ਸੇਵਾ ਕਰਣ ਤੋਂ ਨਾ ਰੋਕੋ। ਮੈਨੂੰ ਇਹਨਾਂ ਦੇ ਜੋੜੇ ਸਾਫ ਕਰਣ ਤੋਂ ਨਾ ਰੋਕੋ। ਸੰਗਤ ਦੀਆਂ ਹੋਰ ਭੁੱਬਾਂ ਨਿਕਲ ਗਈਆਂ। ਜਿਸ ਗੁਰੂ ਨਾਨਕ ਦੇ ਦਰਸ਼ਨ ਕਰਣ ਵਾਸਤੇ ਤੁਰੇ ਸੀ। ਜਿਸ ਦੇ ਚਰਨਾਂ ਦੀ ਛੁਹ ਪ੍ਰਾਪਤ ਕਰਨੀ ਸੀ। ਜਿਸ ਦੇ ਚਰਨਾਂ ਦੀ ਧੂੜ ਮਸਤਕ ਤੇ ਲੈਣੀ ਸੀ, ਅਜ ਕੀ ਦੇਖ ਰਹੇ ਹਨ ਕਿ ਉਹ ਗੁਰੂ ਨਾਨਕ ਸਾਡੇ ਜੋੜੇ ਸਾਫ ਕਰ ਰਿਹਾ ਹੈ। ਉਹ ਸਾਰੀ ਰਾਤ ਸਾਡੀ ਸੇਵਾ ਕਰਦਾ ਰਿਹਾ ਹੈ। ਸੰਗਤ ਬਹੁਤ ਰੋ ਰਹੀ ਹੈ ਕਿ ਸਾਡਾ ਗੁਰੂ ਨਾਨਕ ਹੈ ਕੀ? ਗੁਰੂ ਨਾਨਕ ਜਿਸ ਦਾ ਸਰੂਪ ਹੀ ਨਿਮਰਤਾ ਤੇ ਗਰੀਬੀ ਹੈ। ਉਹ ਅਜ ਉਸ ਨਿਮਰਤਾ ਤੇ ਗਰੀਬੀ ਦੀ ਦਾਤ ਬਖਸ਼ ਰਹੇ ਹਨ।

http://www.khalsamir...com/saakhi.html

Link to comment
Share on other sites

  • 3 weeks later...

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use