Jump to content

Shabad You Are Listening/reading/thinking/singing


Recommended Posts

ਬਿਲਾਵਲੁ ਮਹਲਾ ੫ ॥

Bilaaval, Mehla Punjva:

ਹਰਿ ਹਰਿ ਨਾਮੁ ਅਪਾਰ ਅਮੋਲੀ ॥

Har har nam apar amolee ||

The Name of the Lord, Har, Har, is infinite and priceless.

ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥

Pran piaro manehi adhharo cheeth chithavo jaisae pan thanbolee ||1|| rehao ||

It is the Beloved of my breath of life, and the Support of my mind; I remember it, as the betel leaf chewer remembers the betel leaf. ||1||Pause||

ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥

Sehaj samaeiou gurehi bathaeiou rang rangee maerae than kee cholee ||

I have been absorbed in celestial bliss, following the Guru's Teachings; my body-garment is imbued with the Lord's Love.

ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥

Pria mukh lago jo vaddabhago suhag hamaro kathahu n ddolee ||1||

I come face to face with my Beloved, by great good fortune; my Husband Lord never wavers. ||1||

ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥

Roop n dhhoop n gandhh n deepa oute poute ang ang sang moulee ||

I do not need any image, or incense, or perfume, or lamps; through and through, He is blossoming forth, with me, life and limb.

ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥

Kahu naanak pria ravee suhagan ath neekee maeree banee khattolee ||2||3||89||

Says Nanak, my Husband Lord has ravished and enjoyed His soul-bride; my bed has become very beautiful and sublime. ||2||3||89||

Link to comment
Share on other sites

  • 2 weeks later...
  • Replies 121
  • Created
  • Last Reply

Top Posters In This Topic

Guru Ram Das Ji in Raag Vadhans Ghar Pehlaa :

ਵਡਹੰਸੁ ਮਹਲਾ ਘਰੁ

vad▫hans mėhlā 4 gẖar 1

ਰਾਗ ਵਡਹੰਸ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

Ik▫oaʼnkār saṯgur parsāḏ. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇਜ ਏਕ ਏਕੋ ਪ੍ਰਭੁ ਠਾਕੁਰੁ ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥

Sej ek eko parabẖ ṯẖākur. Gurmukẖ har rāve sukẖ sāgar. ||1||

ਠਾਕੁਰੁ = ਮਾਲਕ। ਰਾਵੈ = ਹਿਰਦੇ ਵਿਚ ਵਸਾਈ ਰੱਖਦਾ ਹੈ, ਆਤਮਕ ਮਿਲਾਪ ਮਾਣਦਾ ਹੈ। ਸੁਖ ਸਾਗਰ = ਸੁਖਾਂ ਦਾ ਸਮੁੰਦਰ ਪ੍ਰਭੂ।੧। (ਹੇ ਮਾਂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ) ਇਕ (ਐਸੀ) ਸੇਜ ਹੈ (ਜਿਸ ਉੱਤੇ) ਠਾਕੁਰ ਪ੍ਰਭੂ ਹੀ (ਸਦਾ ਵੱਸਦਾ ਰਹਿੰਦਾ ਹੈ)। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖਾਂ ਦੇ ਸਮੁੰਦਰ ਹਰੀ ਨੂੰ (ਸਦਾ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।੧।

ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ

Mai parabẖ milaṇ parem man āsā. Gur pūrā melāvai merā parīṯam ha▫o vār vār āpṇe gurū ka▫o jāsā. ||1|| rahā▫o.

ਪ੍ਰੇਮ = ਖਿਚ। ਮਨਿ = ਮਨ ਵਿਚ। ਹਉ = ਮੈਂ। ਵਾਰਿ ਵਾਰਿ ਜਾਸਾ = ਕੁਰਬਾਨ ਜਾਵਾਂਗਾ।੧।ਰਹਾਉ। (ਹੇ ਮੇਰੀ ਮਾਂ!) ਮੇਰੇ ਮਨ ਵਿਚ ਪ੍ਰਭੂ ਨੂੰ ਮਿਲਣ ਲਈ ਖਿੱਚ ਹੈ ਆਸ ਹੈ। ਪੂਰਾ ਗੁਰੂ ਹੀ (ਮੈਨੂੰ) ਮੇਰਾ ਪ੍ਰੀਤਮ (ਪ੍ਰਭੂ) ਮਿਲਾ ਸਕਦਾ ਹੈ (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂਗਾ, ਕੁਰਬਾਨ ਜਾਵਾਂਗਾ।੧।ਰਹਾਉ।

ਮੈ ਅਵਗਣ ਭਰਪੂਰਿ ਸਰੀਰੇ ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥

Mai avgaṇ bẖarpūr sarīre. Ha▫o ki▫o kar milā apṇe parīṯam pūre. ||2||

ਕਿਉ ਕਰਿ = ਕਿਸ ਤਰ੍ਹਾਂ? ਕਿਵੇਂ?।੨। (ਹੇ ਮਾਂ!) ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਭਰੇ ਪਏ ਹਨ। ਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਨਾਲ ਭਰਪੂਰ ਹੈ?।੨।

ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥

Jin guṇvanṯī merā parīṯam pā▫i▫ā. Se mai guṇ nāhī ha▫o ki▫o milā merī mā▫i▫ā. ||3||

ਜਿਨਿ = ਜਿਸ ਨੇ। ਸੇ ਗੁਣ = {ਬਹੁ-ਵਚਨ} ਉਹ ਗੁਣ। ਮੈ = ਮੇਰੇ ਵਿਚ। ਮਾਇਆ = ਹੇ ਮਾਂ!।੩। ਹੇ ਮੇਰੀ ਮਾਂ! ਜਿਸ ਗੁਣਾਂ ਵਾਲੀ (ਵਡ-ਭਾਗਣ ਜੀਵ-ਇਸਤ੍ਰੀ) ਨੇ ਪ੍ਰੀਤਮ ਪ੍ਰਭੂ ਨੂੰ ਲੱਭ ਲਿਆ (ਉਸ ਤਾਂ ਲੱਭਾ ਗੁਣਾਂ ਦੀ ਬਰਕਤਿ ਨਾਲ, ਪਰ) ਮੇਰੇ ਅੰਦਰ ਉਹ ਗੁਣ ਨਹੀਂ ਹਨ। ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ?।੩।

ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥

Ha▫o kar kar thākā upāv bahuṯere. Nānak garīb rākẖo har mere. ||4||1||

ਉਪਾਵ = {ਲਖ਼ਜ਼ 'ਉਪਾਉ' ਤੋਂ ਬਹੁ-ਵਚਨ}।੪। (ਹੇ ਮਾਂ!) ਮੈਂ (ਪ੍ਰੀਤਮ-ਪ੍ਰਭੂ ਨੂੰ ਮਿਲਣ ਲਈ) ਅਨੇਕਾਂ ਉਪਾਵ ਕਰ ਕਰ ਕੇ ਥੱਕ ਗਿਆ ਹਾਂ (ਉਪਾਵਾਂ ਨਾਲ ਚਤੁਰਾਈਆਂ ਨਾਲ ਨਹੀਂ ਮਿਲਦਾ। ਅਰਦਾਸ ਅਰਜ਼ੋਈ ਹੀ ਮਦਦ ਕਰਦੀ ਹੈ, ਇਸ ਵਾਸਤੇ) ਹੇ ਨਾਨਕ! (ਆਖ-) ਹੇ ਮੇਰੇ ਹਰੀ! ਮੈਨੂੰ ਗਰੀਬ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।੪।੧।

Ang. 560 - 561

My link

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use