Jump to content

DASAM GRANTH: A HISTORICAL PERSPECTIVE

Guest learner singh
 Share

Recommended Posts

ਜਾਪੁ ਸਾਹਿਬ ਸਟੀਕ ਲੇਖਕ ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ)

ਮੁਖ-ਬੰਧ

'ਜਾਪੁ' ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਹੈ।ਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ 'ਜਪੁ' ਅਤੇ 'ਜਾਪੁ' ਸਾਹਿਬ ਦਾ ਪਾਠ ਜ਼ਰੂਰ ਕਰੇ।'ਅੰਮ੍ਰਿਤ' ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ।
ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ 'ਬਾਣੀ' ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ।
ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ।ਇਸ ਔਖਿਆਈ ਨੂੰ ਦੂਰ ਕਰਨ ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ।ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ 'ਬੋਲੀ' ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ।
'ਜਾਪੁ' ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ।ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ।ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ 'ਬਾਣੀ' ਬਹੁਤ ਸਹਾਇਤਾ ਕਰਦੀ ਹੈ।
ਓਪਰੀ ਨਜ਼ਰੇ ਇਸ 'ਬਾਣੀ' ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ 'ਬਾਣੀ' ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ।ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ 'ਜਾਪੁ' ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।
ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ।ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ।ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ 'ਬੋਲੀ' ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ।ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਾਪੁ' ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ 'ਬਾਣੀ' ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ 'ਤਿਆਗੀ' ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ।ਆਮ ਤੌਰ ਤੇ ਕਿਸੇ ਦੇਸ਼ ਦੇ 'ਲੋਕ ਗੀਤ' ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ ਉੇਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨ।ਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ 'ਲੋਕ ਗੀਤਾਂ' ਵਿਚ ਨਵੀਂ ਜਾਨ ਪਾਈ, 'ਘੋੜੀਆਂ', 'ਛੰਤ', 'ਅਲਾਹਣੀਆਂ', 'ਸਦੁ', 'ਬਾਰਹਮਾਹ', 'ਲਾਵਾਂ', 'ਵਾਰ' ਆਦਿਕ ਦੇਸ਼ ਪ੍ਰਚੱਲਤ 'ਛੰਦ' ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏ।ਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ 'ਬਾਣੀ' ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ।ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ।ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ 'ਜਮਾਲ' (ਕੋਮਲ ਸੁੰਦਰਤ) ਤੇ ਦੂਜਾ ਹੈ 'ਜਲਾਲ'।ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ 'ਬਾਣੀ' ਨੇ ਪੈਦਾ ਕੀਤਾ।ਇਸ 'ਜਮਾਲ' ਨੂੰ ਜਿਉਂਦਾ ਰੱਖਣ ਲਈ 'ਜਲਾਲ' ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ 'ਵਰਿਆਮ ਮਰਦ' ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ।ਲੁਤਫ ਇਹ ਹੈ ਕਿ ਇੰਨ੍ਹਾਂ ਦੀ 'ਬਾਣੀ' ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ 'ਛੰਦ' ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ 'ਬਾਣੀ' 'ਰਾਗ'-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ ਵੱਖੋ ਵੱਖਰੇ 'ਛੰਦਾਂ' ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:
ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ, ਬਰ ਬੰਡੰ॥
ਭੁਜ ਦੰਡ ਅਖੰਡੰ, ਤੇਜ ਪ੍ਰਚੰਢੰ, ਜੋਤਿ ਅਮੰਡੰ, ਭਾਨ ਪ੍ਰਭੰ॥
ਸੁਖ ਸੰਤਹ ਕਰਣੰ, ਦੁਰਮਤਿ ਦਰਣੰ, ਕਿਲਵਿਖ ਹਰਣੰ, ਅਸਿ ਸਰਣੰ॥
ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥2॥

ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।
ਖਾਲਸਾ ਕਾਲਜ, ਅੰਮ੍ਰਿਤਸਰ ਸਾਹਿਬ ਸਿੰਘ
1 ਜਨਵਰੀ, 1944
ਛੇਵੀਂ ਛਾਪ

ਇਸ ਟੀਕੇ ਦੀ ਦੂਜੀ ਛਾਪ 1950 ਵਿਚ, ਤੀਜੀ 1957 ਵਿਚ, ਚੌਥੀ 1966 ਵਿਚ, ਤੇ ਪੰਜਵੀਂ 1970 ਵਿਚ ਪੇਸ਼ ਕੀਤੀ ਗਈ ਸੀ।ਮੈਂ ਪਾਠਕਾਂ ਦਾ ਧੰਨਵਾਦੀ ਹਾਂ, ਜੋ ਮੇਰੀ ਹੌਸਲਾ ਅਫਜ਼ਾਈ ਕਰਦੇ ਹਨ।
57, ਜੋਸ਼ੀ ਕਾਲੋਨੀ, ਮਾਲ ਰੋਡ, ਅੰਮ੍ਰਿਤਸਰ ਸਾਹਿਬ ਸਿੰਘ
1975

ਜਾਪੁ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ 'ਅੰਮ੍ਰਿਤ' ਛਕਾ ਕੇ 'ਖਾਲਸਾ' ਪੰਥ ਤਿਆਰ ਕੀਤਾ। 'ਅੰਮ੍ਰਿਤ' ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਇਕ ਬਾਣੀ ਜਾਪੁ ਸਹਿਬ ਹੈ।ਜੋ ਪੰਜ ਸਿੰਘ 'ਅੰਮ੍ਰਿਤ' ਤਿਆਰ ਕਰਦੇ ਹਨ, ਉਨ੍ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੍ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ।ਸੋ, ਜਿਨ੍ਹਾਂ ਸਿੰਘਾਂ ਨੇ 'ਖਾਲਸਾ' ਸਜਾਣ ਵਾਲੇ ਦਿਨ ਪਹਿਲਾਂ 'ਅੰਮ੍ਰਿਤ' ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੍ਹਾਂ 'ਬਾਣੀਆਂ' ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੍ਹਾਂ ਨੂੰ 'ਜਾਪੁ' ਸਾਹਿਬ ਜ਼ੁਬਾਨੀ ਯਾਦ ਸੀ।

'ਪੰਜ ਪਿਆਰੇ' ਚੁਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੍ਹਾਂ ਨੂੰ 'ਜਾਪੁ' ਸਾਹਿਬ ਜ਼ਬਾਨੀ ਯਾਦ ਹੋਵੇ।
ਪਰ ਇੰਨ੍ਹਾਂ 'ਪੰਜ ਪਿਆਰਿਆਂ' ਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ 'ਅੰਮ੍ਰਿਤ' ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਨੂੰ 'ਜਾਪੁ' ਭੀ ਜ਼ਬਾਨੀ ਯਾਦ ਸੀ।ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ 'ਜਾਪੁ' ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੍ਰਚੱਲਤ ਸੀ।ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹੁੰਦੇ ਗਏ, ਉਹ ਸਾਰੇ ਹੀ 'ਜਾਪੁ' ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਏਂ ਅੰਮ੍ਰਿਤ ਤਿਆਰ ਕਰ ਸਕੇ।ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ 'ਜਾਪੁ' ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ।
ਇਸ ਬਾਣੀ ਦੀ 'ਬਣਤਰ' ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੍ਰਿਤ ਦੇ ਬਹੁਤ ਲਫਜ਼ ਹਨ ਅਤੇ ਹਨ ਭੀ ਕਾਫੀ ਮੁਸ਼ਕਲ।ਸੋ ਇਸ ਬਾਣੀ ਦੇ ਪ੍ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, 'ਬ੍ਰਾਹਮਣ' ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, 'ਸੰਸਕ੍ਰਿਤ' ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ।
ਇਹ ਖਿਆਲ ਭੀ, ਕਿ ਸ਼ਾਇਦ 'ਖਾਲਸਾ' ਸਜਾਣ ਵਾਲੇ ਦਿਨ ਸਤਿਗੁਰੂ ਜੀ ਨੇ 'ਅੰਮ੍ਰਿਤ' ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗੁਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ।'ਜਾਪੁ' ਸਾਹਿਬ ਦਾ ਪਾਠ ਕਰਕੇ ਵੇਖੋ' ਨਵਾਂ ਬੰਦਾ ਜੋ ਸੰਸਕ੍ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗੁਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹੁਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ।ਇਸ ਤਰ੍ਹਾਂ ਭੀ ਉਹ ਸਾਰਾ 'ਉਦਮ' ਨਿਸਫਲ ਜਾਂਦਾ ਸੀ।ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ 'ਜਾਪੁ' ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹੁਤ ਪ੍ਰਚਲਤ ਸੀ।
ਇਹ ਗੱਲ ਇਤਿਹਾਸਿਕ ਤੌਰ ਤੇ ਬਹੁਤ ਪ੍ਰਸਿੱਧ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗੁਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹੁਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ।ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸੁਣਨ ਪੜ੍ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੍ਰਚਾਰ ਦਾ ਸਭ ਤੋਂ ਸੌਖਾ ਤਰੀਕਾ 'ਕਵੀ ਦਰਬਾਰ' ਹੀ ਹੋ ਸਕਦਾ ਹੈ।ਸੋ, ਸ੍ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ 'ਕਵੀ ਦਰਬਾਰ' ਭੀ ਹੁੰਦੇ ਸਨ।
ਇਹ 'ਕਵੀ ਦਰਬਾਰ' ਕਦੋਂ ਤੋਂ ਸ਼ੁਰੂ ਕੀਤੇ ਗਏ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੍ਰੀ ਦਸਮ ਪਾਤਸ਼ਾਹ ਜੀ ਦੇ ਹੱਥਾਾਂ ਦਾ ਬਣਿਆਂ ਹੋਇਆ ਗੁਰਦਵਾਰਾ 'ਪਉਂਟਾ ਸਾਹਿਬ' ਹੈ, ਉਥੇ ਹਜ਼ੂਰ 'ਕਵੀ ਦਰਬਾਰ' ਲਾਇਆ ਕਰਦੇ ਸਨ (ਏਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮੁਨਾ ਦਰਿਆ ਦੇ ਹੜ੍ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀਪਹਿਲੀ, ਜਦੋਂ ਸਤਿਗੁਰੂ ਜੀ ਰਿਆਸਤ ਨਾਹਨ ਵਿਚ ਗਏ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚੁੱਕੇ ਸਨ; ਦੂਜੇ, ਇੰਨ੍ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ 'ਕਵੀ ਦਰਬਾਰਾਂ' ਵਿਚ ਸਿੱਖਾਂ ਨੂੰ ਸੁਣਾਈ ਜਾਂਦੀ ਸੀ, ਤਾਂ ਕਿ ਸਿੱਖਾਂ ਵਿਚ 'ਬੀਰ-ਰਸ' ਵਧੇ।
ਪਰ ਜੋ ਸਤਿਗੁਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੍ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ 'ਬਾਣੀ' ਸਾਡੇ ਪਾਸ ਮੌਜੂਦ ਹੋਵੇ, ਉਨ੍ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗੁਰਦਵਾਰਾ 'ਪਉਂਟਾ' ਸਾਹਿਬ ਦੇ 'ਕਵੀ ਦਰਬਾਰਾਂ' ਵਿਚ ਹਜ਼ੂਰ ਦੀ ਆਪਣੀ 'ਬਾਣੀ' ਭੀ ਸੁਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੍ਰਮੰਨੇ 'ਕਵੀ' ਬਣ ਚੁੱਕੇ ਸਨ।
ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਏ, ਤੇ ਉਥੇ ਤਿੰਨ ਸਾਲ ਰਹੇ।ਉਨ੍ਹੀ ਦਿਨੀ (1684-87) ਉਸ ਰਿਆਸਤ ਵਿਚ ਜਮੁਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ 'ਜਾਪੁ ਸਾਹਿਬ' 'ਸਵੈਯੇ' ਅਤੇ 'ਅਕਾਲ ਉਸਤਤਿ' ਆਦਿਕ ਬਾਣੀਆਂ ਉਚਾਰੀਆਂ ਗਈਆਂ।'ਜਾਪੁ ਸਾਹਿਬ' ਅਤੇ 'ਸਵੈਯੇ' ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ੁਬਾਨੀ ਯਾਦ ਹੋ ਗਈਆਂ, ਅਤੇ 'ਅੰਮ੍ਰਿਤ' ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿੰਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ।

ਜਾਪੁ ਸਾਹਿਬ ਵਿਚ ਅਰਬੀ ਤੇ ਫਾਰਸੀ

ਸੰਸਕ੍ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ।ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗੁੰਝਲ ਨਹੀਂ, ਜੋ ਸੰਸਕ੍ਰਿਤ ਲਫਜ਼ਾਂ ਵਿਚ ਵੇਖ ਆਏ ਹਾਂ; ਪਰ ਏਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੍ਹਾਂ ਸਮਝ ਲੈਣੀ ਜ਼ਰੂਰੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਵਿਚ ਕਈ ਐਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੍ਹਾਂ ਨੂੰ ਸਮਝਣ ਵਾਸਤੇ ਜੇ ਉਨ੍ਹਾਂ ਦੀ 'ਬਾਣੀ' ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਏ ਤਾਂ ਗਲਤੀ ਖਾ ਜਾਈਦੀ ਹੈ।
'ਅਰਦਾਸਿ' ਵਿਚ ਵਰਤੇ ਹੋਏ ਲਫਜ਼ 'ਭਗੌਤੀ' ਬਾਰੇ ਬਹੁਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ 'ਦੇਵੀ-ਵਾਚਕ' ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ 'ਤਲਵਾਰ' ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤ੍ਰ-ਪੂਜਾ ਸ਼ੁਰੂ ਕਰਾ ਦਿੱਤੀ।'ਬਚਿੱਤਰ ਨਾਟਕ' ਵਿਚ ਲਫਜ਼ 'ਕਾਲਕਾ' ਵਰਤਿਆ ਮਿਲਦਾ ਹੈ; ਇਸ ਨੂੰ ਪੜ੍ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗੁਰੂ ਜੀ ਨੇ 'ਦੁਰਗਾ' ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗੁਰੂ ਜੀ ਦੀ ਆਪਣੀ ਨਹੀਂ ਹੈ।ਭਾਈ ਗੁਰਦਾਸ ਜੀ (ਦੂਜੇ) ਦੀ 'ਵਾਰ' ਵਿਚ ਇਸ ਲਫਜ਼ 'ਕਾਲਕਾ' ਬਾਰੇ ਇਕ ਤੁਕ ਇਉਂ ਹੈ:
ਗੁਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥
ਪਰ ਲਫਜ਼ 'ਕਾਲਕਾ' ਨੂੰ ਸਹੀ ਤਰੀਕੇ ਨਾਲ ਨਾ ਸਮਝਣ ਕਰਕੇ ਕਈ ਸੱਜਣ ਇਸ ਦਾ ਪਾਠ ਇਉਂ ਕਰਦੇ ਸੁਣੀਦੇ ਹਨ:
ਗੁਰ ਸਿਮਰਿ ਮਨਾਇਓ ਕਾਲ ਕੋ ਖੰਡੇ ਕੀ ਵੇਲਾ॥
ਇੰਨ੍ਹਾਂ ਭੁਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਏ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ।ਪਰ ਅਸਲ ਵਿਚ ਉਨ੍ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੍ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਏ ਇਹਨਾਂ ਲਫਜ਼ਾਂ ਨੂੰ ਪੜੀ੍ਹਏ ਤੇ ਫਿਰ ਵੇਖੀਏ ਕਿ ਉਹ ਆਪ ਇੰਨ੍ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ।ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ 'ਬੋਲੀ' ਨੂੰ ਹੀ ਸੁੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ 'ਬੋਲੀ' ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚੁੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ।...

ਨੋਟ:-ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ 'ਜਾਪੁ ਸਾਹਿਬ ਸਟੀਕ' ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵੱਲੋਂ ਛਾਪੀ ਗਈ ਹੈ, ਜਿਸਦਾ ਆਈ ਐਸ ਬੀ ਐਨ 81-7202-077-1 (ਪੇਪਰ ਬੈਕ) ਅਤੇ ਸਜਿਲਦ ਦਾ ਨੰ: 81-7205-146-8 ਹੈ।
This article is complied by S Amarjit Singh Khosa.
Link to comment
Share on other sites

  • Replies 21
  • Created
  • Last Reply

Top Posters In This Topic

ੴ ਵਾਹਿਗੁਰੂ ਜੀ ਕੀ ਫਤਹਿ॥

ਲ਼ੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ.

. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੇ ਪੰਜਵੇਂ ਭਾਗ ਅੰਦਰ ਅੰਮ੍ਰਿਤ ਤਿਆਰ ਕਰਨ ਸਮੇਂ ਦੀ ਵਿਧੀ, ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਖੰਡੇ ਬਾਟੇ ਦਾ ਅੰਮ੍ਰਿਤ (ਪਾਹੁਲ) ਸੰਬੰਧੀ ਕਈ ਢੁੱਚਰਾਂ ਕੀਤੀਆਂ ਹਨ।

ਇਹ ਸਿੱਖ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਸਿੱਖੀ ਦਾ ਭੇਖ ਬਣਾ ਕੇ ਕਿਸੇ ਨੇ ਅੰਮ੍ਰਿਤ ਦੀ ਪ੍ਰੰਪਰਾ ਤੇ ਕਿੰਤੂ ਕੀਤਾ ਹੈ।ਇਹ ਵੀ ਸਿੱਖ ਕੌਮ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਆਪ ਕੌਮ ਦਾ ਰੌਸ਼ਨ-ਜਮੀਰ ਅਤੇ ਰੌਸ਼ਨ ਦਿਮਾਗ ਸਮਝਣ ਵਾਲੇ ਵੀਰ ਜਿਨ੍ਹਾਂ ਨੇ ਅਜਿਹੇ ਹਮਲਿਆਂ ਤੋਂ ਕੌਮ ਦੀ ਰਾਖੀ ਕਰਨੀ ਸੀ, ਉਹ ਆਪ ਹੀ ਕੁਰਾਹੇ ਪੈ ਗਏ ਹਨ।ਸਿੱਖ ਇਤਿਹਾਸ ਇਸ ਸੰਬੰਧੀ ਕੀ ਲਿਖੇਗਾ।

. ਕਾਲਾ ਅਫ਼ਗਾਨਾ ਦੀਆਂ ਅੰਮ੍ਰਿਤ ਮਰਿਯਾਦਾ ਸੰਬੰਧੀ ਢੁੱਚਰਾਂ ਇਤਿਹਾਸਕ ਤੌਰ ਤੇ ਝੂਠੀਆਂ ਸਿੱਧ ਹੋ ਜਾਂਦੀਆਂ ਹਨ, ਜਦੋਂ ਅਸੀਂ . ਗੁਰਮੁਖ ਸਿੰਘ ਵਾਲਿਆਂ ਦੀ ਲਿਖੀ ਕਿਤਾਬ ਭਾਈ ਜੈਤਾ ਜੀ - ਜੀਵਨ ਤੇ ਰਚਨਾ ਐਡੀਸ਼ਨ 1994 ਪੜ੍ਹਦੇ ਹਾਂ।

ਇਸ ਵਿਚ ਡਾ. ਗੁਰਮੁਖ ਸਿੰਘ ਜੀ ਨੇ ਭਾਈ ਜੈਤਾ ਜੀ ਦੇ ਫਰੀਦਕੋਟ ਵਿਖੇ ਪਏ ਹੱਥ-ਲਿਖਤ ਖਰੜੇ ਦੇ ਹਵਾਲੇ ਦਿੱਤੇ ਹਨ।ਭਾਈ ਜੈਤਾ ਜੀ ਗੁਰੂ ਘਰ ਦੇ ਉਹ ਸਿਦਕਵਾਨ ਸਿੱਖ ਹੋਏ ਹਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ।ਬਾਅਦ ਵਿਚ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ।

ਭਾਈ ਜੀਵਨ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਜੀ ਨਾਲ ਕਾਫੀ ਸਮਾਂ ਰਹੇ।ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਕਾ, 1699 . ਦੀ ਵਿਸਾਖੀ, ਅੰਮ੍ਰਿਤ ਤਿਆਰ ਕਰਨ ਅਤੇ ਛਕਾਉਣ ਦੀ ਵਿਧੀ, ਰਹਿਤਾਂ ਆਦਿ ਬਾਰੇ ਅੱਖੀਂ ਡਿੱਠਾ ਹਾਲ ਬਾਰੇ ਇਹ ਸਤਰਾਂ ਵਿਚ ਲਿਖੀਆਂ ਹਨ:

ਸਵੈਯਾ:-ਆਇ ਜੁਰੇ ਦਮਦਮਹਿਂ ਸੁ ਸਿਖ ਗਨ ਸਤਿਗੁਰ ਬੀਚ ਦੀਵਾਨ ਸੁਹਾਯੋ।

ਧੂਹ ਕ੍ਰਿਪਾਨ ਖੋੜਿ ਤੇ ਬਾਹਰ ਸੀਖਨ ਕਉ ਮੁਖ ਐਸ ਅਲਾਯੋ।

ਕੋਊ ਸਿਖ ਹੋਇ ਤਉ ਦੀਜੈ ਸੀਸ ਮੋਹਿ ਅਬ ਹੀ ਫੁਰਮਾਯੋ।

ਦੋਇ ਕਰ ਜੋਰ ਉਠਯੋ ਇਕ ਸੇਵਕ ਬਿਨਤੀ ਕਰ ਉਰ ਹਰਖ ਮਨਾਯੋ॥56

ਸਵੈਯਾ:-ਦੀਨ ਦਿਆਲ ਕ੍ਰਿਪਾ ਕੈ ਸਾਗਰ ਮਮ ਸਿਰ ਕਉ ਨਿਜ ਲੇਖੇ ਪਾਯੋ।

ਸਤਿਗੁਰ ਬਾਹਿਂ ਪਕਰ ਤਿਸ ਸਿਖ ਕਉ ਨਿਕਟ ਤੰਬੂ ਮਹਿਂ ਜਾਇ ਬਿਠਾਯੋ।

ਫੁਨ ਦੀਵਾਨ ਮਹਿ ਐਸ ਉਚਾਰਾ ਅਵਰ ਏਕੁ ਕੋਇ ਸੀਸ ਲਗਾਯੋ।

ਪੁਨ ਇਕ ਸਿਖ ਕਹੀ ਕਰ ਜੋਰੈ ਸਤਿਗੁਰ ਸੇਵ ਮੋਹਿ ਏਹੁ ਭਾਯੋ॥57

ਸਵੈਯਾ:-ਤਿਹ ਭਿ ਸਤਿਗੁਰ ਬਾਹਿਂ ਪਕਰ ਕਰ ਤੰਬੂ ਭੀਤਰ ਲੈ ਕਰ ਜਾਯੋ।

ਈਵ ਹੀ ਸਤਿਗੁਰ ਪਾਂਚ ਸਿਖਨ ਕਉ ਤੰਬੂ ਮਹਿਂ ਲੇ ਜਾਤ ਸੁਹਾਯੋ।

ਕੇਤੀ ਬਾਰ ਭਈ ਸਤਿਗੁਰ ਤਉ ਪੁਨ ਤੰਬੂ ਤੇ ਬਾਹਰ ਆਯੋ।

ਖੁਸਰ ਮੁਸਰ ਸਿਖਨ ਮਹਿਂ ਹੋਇਹੈ ਪਾਂਚਹੁੰ ਕੋ ਗੁਰ ਮਾਰ ਮੁਕਾਯੋ 58

ਸਵੈਯਾ:-ਧੀਰੈ ਧੀਰੈ ਨਿਕਸਨ ਲਾਗੈ ਜਿਹ ਸਿਖ ਕਾਚਾ ਨਾਮ ਧਰਾਯੋ।

ਕਿਛ ਕਿਛ ਬੈਠ ਰਹਯੋ ਨਹਿਂ ਗਮਨੇ ਕਿਵ ਗੁਰ ਘਰ ਮਹਿਂ ਮਾਨ ਰਹਾਯੋ।

ਕਿਛ ਪੂਰੈ ਪ੍ਰੇਮੀ ਪਦ-ਪੰਕਜ ਬੈਠ ਰਹਯੋ ਨਹਿਂ ਬਾਰੀ ਆਯੋ।

ਅਬ ਕੀ ਬਾਰ ਸੁ ਮੰਚ ਸੁਹਾਏ ਪਾਂਚ ਸਿਖਨ ਕਉ ਸਿੰਘ ਸਜਾਯੋ 59

ਸਵੈਯਾ:-ਬੀਚ ਸਭਾ ਮਹਿਂ ਬੈਠਿ ਕੇ ਸਤਿਗੁਰ ਰਹਿਤ ਕੁਰਹਿਤ ਸਬਹਿ ਸਮਝਾਯੋ।

ਤੇਜ ਲਿਲਾਟ ਨਿਹਾਰ ਸਿੰਘਨ ਕੇ ਸਿਖ ਦੁਚਿਤੇ ਅਤਿ ਖੁਣਸਾਯੋ।

ਪੁਨ ਕੈਸੇ ਸਿਖ ਜੀਵਤ ਭਏਂ ਹੈਂ ਸਬਹਿਨ ਕੈ ਮਨ ਅਤਿ ਭਰਮਾਯੋ।

ਸਰਧਾਹੀਨ ਭਏ ਅਤਿ ਬੌਨੇ ਗੁਰ ਮਹਿਮਾ ਕੋ ਭੇਦ ਨਾ ਪਾਯੋ 60

ਸਵੈਯਾ:-ਪਾਂਚ ਬਡੇ ਪ੍ਰਭ ਕੈ ਦਰ ਹੈਂ, ਅਰ ਪਾਂਚ ਕਾ ਮਾਨ ਹੈ ਗੁਰਦਰਬਾਰੇ

ਕ੍ਰਿਪਾਨ ਕੜਾ ਕਛ ਕੰਕਤ ਕਰ ਦੀਨਹਿਂ ਨਿਸਚੈ ਪਾਂਚ ਕਕਾਰੇ।

ਪਾਂਚ ਕਕਾਰ ਦੀਏ ਗੁਰ ਨੇ ਪੁੰਜ ਪਾਂਚ ਕਾ ਪਾਂਚ ਵਿਕਾਰਨ ਮਾਰੇ।

ਭੇਦ ਕੋਇ ਗੋਪ ਨਹਿ ਇਨ ਮਹਿੰ ਪ੍ਰਭ ਕੇ ਚਿੰਨ ਪਾਂਚ ਪ੍ਰਭੂ ਅਤਿ ਪਿਆਰੇ॥110

ਅੰਮ੍ਰਿਤ-ਬਿਧਿ

ਸਵੈਯਾ:-ਆਇਂ ਜਬਹਿ ਅੰਮ੍ਰਿਤ ਅਭਿਲਾਖੀ ਪਾਂਚ ਸੁ ਸਿੰਘਨ ਚਯਨ ਕਰੀਜੈ।

ਸਕੇਸ ਕਰਹਿਂ ਇਸਨਾਨ ਸਬਹਿ ਜਨ ਨਿਰਮਲ ਸਵਛ ਪੁਸਾਕ ਪਹਿਰੀਜੈ।

ਨਿਰਮਲ ਕੰਬਰ ਦੇਹੁ ਬਿਛਾਈ ਸਬ ਤਿਸ ਕੰਬਰ ਆਸਨ ਕੀਜੈ।

ਕੰਬਰ ਊਪਰ ਰਾਖ ਲੋਹ ਪਾਤਰ ਪਾਤਰ ਮਹਿ ਸਬ ਨਦਰਿ ਟਿਕੀਜੈ 111

ਸਵੈਯਾ:-ਪਾਂਚ ਕਕਾਰ ਸੰਪੂਰਣ ਦੇਖਿ ਕੈ ਯਾਚਕ ਸਿਖਹਿ ਸੰਮੁਖ ਬੈਠੀਜੈ।

ਜਲੋ ਬਤਾਸੇ ਲੋਹ ਪਾਤਰ ਮਹਿਂ ਡਾਰਿ ਕੈ ਛਹਿ ਸਿਖ ਆਸਨ ਬੀਰ ਲਵੀਜੈ।

ਹਾਥ ਪ੍ਰਥਮ ਸਿੰਘ ਖੰਡੇ ਕਉ ਲੇਕਰ ਜਲੋ ਪਤਾਸੋ ਕਉ ਖੂਬ ਮਿਲੀਜੈ।

ਜਪੁ ਕੋ ਪਾਠ ਕਰਹਿ ਸੰਗ ਤਿਹ ਸਿਖ ਪਾਤਰਿ ਦੂਸਰ ਹਾਥ ਧੀਰਜੈ 112

ਸਵੈਯਾ:-ਪਾਚਹੁੰ ਮਹਿ ਚਾਰ ਸੂ ਹੋਵਹਿਂ ਅਵਰ ਜੋਇ ਪਾਤਰ ਊਪਰ ਹਾਥ ਰਖੀਜੈ।

ਆਪਨ ਆਪਨ ਬਾਰ ਯੇ ਪਾਂਚਹੁੰ ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ।

ਜਪੁ ਜਾਪ ਸਵੈਯੇ ਚੌਪਈ ਅਨੰਦ ਕੋ ਪਾਠ ਸੋਂ ਪਾਹੁਲ ਤਿਆਰ ਕਰੀਜੈ।

ਪਾਂਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ 113

ਸਵੈਯਾ:-ਪ੍ਰਤਿ ਏਕ ਚੁਲੇ ਸੰਗ ਯਾਚਕ ਮੁਖ ਤੇ ਵਾਹਿਗੁਰੂ ਕੀ ਫਤਿਹਿ ਗਜਾਵੈ।

ਯਾਚਕ ਸਿੰਘ ਜੋ ਅਵਰ ਭਿ ਹੋਇ ਅੰਮ੍ਰਿਤ ਏਕੁ ਹੀ ਪਾਤਰ ਪਾਵੈ।

ਰਹਿਤ ਕੁਰਹਿਤ ਬਤਾਇ ਕੈ ਸਬਹਿਨ ਅਰਦਾਸ ਕਰਹਿ ਪ੍ਰਸਾਦਿ ਦਵਾਵੈ।

ਪੁਨ ਸਬ ਏਕੁ ਹੀ ਬਰਤਨ ਮਾਹਿਂ ਏਕਠਿ ਖਾਨ ਪਾਨ ਕਰਾਵੈ 114

ਜੇਕਰ . ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਇਹੋ ਜਿਹੀਆਂ ਢੁੱਚਰਾਂ ਨਾ ਕਰਦੇ ਤਾਂ ਸ਼ਾਇਦ ਇਹੋ ਜਿਹੇ ਇਤਿਹਾਸਕ ਹਵਾਲੇ ਕਦੀਂ ਸਾਹਮਣੇ ਵੀ ਨਾ ਆਉਂਦੇ, ਇਸ ਲਈ . ਕਾਲਾ ਅਫ਼ਗਾਨਾ ਧੰਨਵਾਦੀ ਹੋਣਾ ਚਾਹੀਦਾ ਹੈ। ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੈ।

-ਡਾ ਅਨੋਖ ਸਿੰਘ, ਬਠਿੰਡਾ।

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt

×
×
  • Create New...

Important Information

Terms of Use