Jump to content

Search the Community

Showing results for tags 'sikh solo pilot'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Australia's first Sikh solo pilot ਅਵਨੀਤ ਕੋਮਲ ਕੌਰ ਗਿੱਲ ਆਸਟ੍ਰੇਲੀਆ ਦੀ ਪਹਿਲੀ ਸਿੱਖ ਸੋਲੋ ਪਾਇਲਟ ਬਣੀ ਪਰਥ, ਪੱਛਮੀ ਆਸਟ੍ਰੇਲੀਆ ਦੇ ਸ਼ਾਹਿਰ ਪਰਥ ਵਿਚ ਇਕ ਪੰਜਾਬੀ ਕੁੜੀ ਨੇ ਇਕ ਇੰਜਣ ਵਾਲਾ ਜਹਾਜ਼ ਉਡਾਉਣ ਕਾਰਨ 15 ਸਾਲ ਦੀ ਉਮਰ ਵਿਚ ਆਸਟ੍ਰੇਲੀਆ ਦੀ ਪਹਿਲੀ ਸਿੱਖ ਅਤੇ ਪੱਛਮੀ ਆਸਟ੍ਰੇਲੀਆਂ ਦੀ ਤੀਜੀ ਸੋਲੋ ਪਾਇਲਟ ਬਣਨ ਦਾ ਖਿਤਾਬ ਹਾਸਲ ਹੋਇਆ ਹੈ।ਉਸ ਦੀ ਇਸ ਕਾਮਯਾਬੀ ‘ਤੇ ਆਸਟ੍ਰੇਲੀਆ ਸਿੱਖ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।ਜਾਣਕਾਰੀ ਅਨੁਸਾਰ ਆਸਟ੍ਰੇਲੀਆ ਸਿੱਖ ਭਾਈਚਾਰੇ ਨਾਲ ਸੰਬੰਧਿਤ ਪੰਜਾਬੀ ਕੁੜੀ ਅਵਨੀਤ ਕੋਮਲ ਕੌਰ ਗਿੱਲ ਦਾ ਜਨਮ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਪਿੰਡ ਮਦਨੀਪੁਰ ਵਿਖੇ 5 ਅਕਤੂਬਰ 2002 ਨੂੰ ਪਿਤਾ ਹਰਤੇਜ ਸਿੰਘ ਗਿੱਲ ਅਤੇ ਮਾਤਾ ਗੁਰਿੰਦਰ ਕੌਰ ਗਿੱਲ ਦੇ ਘਰ ਹੋਇਆ।ਉਸ ਦੇ ਪਿਤਾ 2006 ‘ਚ ਪਰਵਾਰ ਸਮੇਤ ਆਸਟ੍ਰਲੀਆ ਆਏ ਸਨ। ਅਵਨੀਤ ਦੀ ਮਾਤਾ ਨੇ ਦੱਸਿਆ ਕਿ ਉਹ ਪ੍ਰਾਇਮਰੀ ਸਕੂਲ ਦੀ ਪੜਾਈ ਦੌਰਾਨ ਰਾਇਨ ਕੈਮਬਲ ਦੁਆਰਾ ਲਿਖੀ ਪੁਸਤਕ ‘ਬੌਰਨ ਟੂ ਫਲਾਈ’ ਨੂੰ ਪੜ ਕੇ ਬਹੁਤ ਪ੍ਰਭਾਵਿਤ ਹੋਈ ਸੀ।ਜਿਸ ਕਾਰਨ ਉਸ ਨੇ ਵੀ ਪਾਇਲਟ ਬਣਨ ਦਾ ਫੈਸਲਾ ਕਰ ਲਿਆ।ਉਸ ਵੇਲੇ ਕ੍ਰਿਸਟੀ ਕਾਲਜ ਮਾਰਟਿਨ ‘ਚ 9 ਵੀਂ ਜਮਾਤ ਦੀ ਵਿਦਆਰਥਣ ਸੀ।ਉਸ ਨੇ ਆਪਣੀ ਸਕੂਲ ਦੀ ਪੜਾਈ ਅਤੇ ਖੇਡਾਂ ਦੇ ਨਾਲ-ਨਾਲ ਹਫ਼ਤੇ ਦੇ ਆਖ਼ਰੀ ਦਿਨਾਂ ‘ਚ ਪਾਇਲਟ ਦੀ ਸਿਖਲਾਈ ਰਾਇਲ ਔਰੋ ਕਲੱਬ ਜੰਡਾਕੋਟ (ਪਰਥ) ਤੋਂ ਪ੍ਰਾਪਤ ਕਰਨੀ ਸ਼ੁਰੂ ਕੀਤੀ ਅਤੇ ਪਇਲਟ ਸਿਖਲਾਈ 6 ਮਹੀਨਿਆਂ ਵਿਚ ਮੁਕੰਮਲ ਕਰ ਲਈ। ਅਵਨੀਤ ਨੇ ਜਹਾਜ਼ ਦੇ ਕਰਮਚਾਰੀਆਂ ਨਾਲ 17 ਘੰਟੇ ਜਹਾਜ਼ ਉਡਾਇਆ ਅਤੇ 7 ਅਕਤੂਬਰ 2017 ਨੂੰ ਦੁਪਹਿਰ 3 ਵਜ਼ੇ ਇਕ ਇੰਜਣ ਵਾਲੇ ਜਹਾਜ਼ ਨਾਲ ਸਫਲਤਾਪੂਰਵਕ ਪਹਿਲੀ ਸੋਲੋ ਉਡਾਣ ਇਕੱਲਿਆ ਭਰੀ।ਅਵਨੀਤ ਨੈਟਬਾਲ ਦੀ ਵੀ ਵਧੀਆਂ ਖਿਡਾਰਨ ਹੈ ਅਤੇ ਪਰਥ ਸਿੱਖ ਸਵੈਨ ਕਲੱਬ ਦੀ ਟੀਮ ਵਲੋਂ ਖੇਡਦੀ ਹੈ।
×
×
  • Create New...

Important Information

Terms of Use