Jump to content

PreetamSingh

Members
  • Posts

    6
  • Joined

  • Last visited

Recent Profile Visitors

762 profile views

PreetamSingh's Achievements

Explorer

Explorer (4/8)

  • First Post Rare
  • Superstar Rare
  • Conversation Starter Rare
  • Week One Done
  • One Month Later

Recent Badges

15

Reputation

  1. ਜੇਕਰ ਤੁਹਾਡਾ ਜੀਵਨ ਸਾਥੀ ਅੰਮ੍ਰਿਤ ਛਕਣਾ ਚਾਹੁੰਦਾ ਹੈ ਪਰ ਤੁਹਾਡਾ ਮਨ ਨਹੀਂ ਮੰਨਦਾ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਛੋਟੀ ਜੇਹੀ ਗਲ ਪਿਛੇ ਜਾਂ ਖਾਹਮਖਾਹ ਹੀ ਬੇਲੋੜੇ ਝਗੜੇ ਕਾਰਨ ਘਰ ਖਰਾਬ ਹੋ ਜਾਂਦੇ ਹਨ। ਇਸ ਤੋਂ ਕਿਵੇਂ ਬਚਿਆ ਜਾਵੇ। ਇਸੇ ਵਿਸ਼ੇ ਤੇ ਅਸੀਂ ਇਹ ਵੀਡੀਓ ਤਿਆਰ ਕੀਤੀ ਹੈ ਜਿਸ ਤੋਂ ਸਾਨੂੰ ਇਹ ਆਸ ਹੈ ਕਿ ਤੁਸੀਂ ਲਾਭ ਉਠਾ ਕੇ ਆਪਣਾ ਜੀਵਨ ਖੁਸ਼ੀਆਂ ਵਾਲਾ ਅਤੇ ਸੁਖ ਸ਼ਾਂਤੀ ਵਾਲਾ ਬਣਾ ਲਵੋਗੇ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ। If your life partner wants to take Amrit and become a Gursikh but you are not ready for it, then what should you do? Many times, if an informed decision is not taken or if unnecessary obstinacy is done, then families can break and other unfortunate events can take place. How to avoid such situation? This is the topic of our video today to provide guidance to ones whose life partners want to move towards his or her religious roots. We hope you will benefit from this video and fill your life with happiness and contentment. If you have any questions or if you have any suggestions, kindly contact us at +1-647-771-5359. If you like the videos, please share them liberally and also don’t forget to subscribe to our youtube channel.
  2. ਬ੍ਰਹਮਗਿਆਨੀ ਕੌਣ ਹੈ? ਅਕਾਲ ਪੁਰਖ, ਸਤਿਗੁਰੂ ਕਿ ਸਿਖ? ਕਈ ਕਹਿੰਦੇ ਹਨ ਕਿ ਕੇਵਲ ਅਕਾਲ ਪੁਰਖ ਹੀ ਬ੍ਰਹਮਗਿਆਨੀ ਹੈ ਅਤੇ ਕਈ ਕਹਿੰਦੇ ਹਨ ਕਿ ਸਿਖ ਹੀ ਬ੍ਰਹਮਗਿਆਨੀ ਹੁੰਦੇ ਹਨ। ਗੁਰਮਤਿ ਦੀ ਕਸਵਟੀ ਤੇ ਅਸਲ ਵਿਚ ਬ੍ਰਹਮਗਿਆਨੀ ਕੌਣ ਹੈ ਅਤੇ ਬ੍ਰਹਮਗਿਆਨੀ ਦੀ ਪਛਾਣ ਕੀ ਹੈ; ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਇਹ ਵੀਡੀਓ ਦੇਖਣ ਦੀ ਕਿਰਪਾ ਕਰੋ ਜੀ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ। Who is Brahmgyani? Vaheguru, Satguru or Sikh? Some say that only Vaheguru can be Brahmgyani while others claim that only Sikhs can be Brahmgyani. According to Gurmat, who is a Brahmgyani and how to recognize a Brahmgyani; this video has been produced to answer these questions. Please watch it keenly and let us know your feedback. If you have any questions or if you have any suggestions, kindly contact us at +1-647-771-5359. If you like the videos, please share them liberally and also don’t forget to subscribe to our youtube channel
  3. ਬਾਬਾ ਬੰਦਾ ਸਿੰਘ ਜੀ ਬਹਾਦਰ ਸਿਖ ਕੌਮ ਦੇ ਪਹਿਲੇ ਸੁਪਰੀਮ ਲੀਡਰ ਹੋਏ ਹਨ ਅਤੇ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪ ਇਸ ਅਹੁਦੇ ਤੇ ਸਥਾਪਤ ਕੀਤਾ ਸੀ। ਬਾਬਾ ਜੀ ਨੇ ਪਹਿਲੀ ਵਾਰ ਖਾਲਸਾ ਰਾਜ ਕਾਇਮ ਕੀਤਾ ਸੀ ਅਤੇ ਸਿਖਾਂ ਨੂੰ ਰਾਜ ਕਰਨ ਦੀ ਜਾਚ ਸਿਖਾਈ। ਉਹਨਾਂ ਦੀ ਸ਼ਹੀਦੀ ਵੀ ਬੇਮਿਸਾਲ ਸੀ ਪਰ ਅਫਸੋਸ ਦੀ ਗਲ ਹੈ ਕਿ ਉਹਨਾਂ ਦੀ ਪਵਿਤ੍ਰ ਹਸਤੀ ਉਤੇ ਕਈ ਅਣਜਾਣ ਲੋਕਾਂ ਵਲੋਂ ਗਲਤ ਇਲਜ਼ਾਮ ਲਾ ਕੇ ਚਿਕੜ ਸੁਟਿਆ ਜਾਂਦਾ ਹੈ। ਅਸੀਂ ਇਸ ਵੀਡੀਓ ਵਿਚ ਉਹਨਾਂ ਤੇ ਲਾਏ ਜਾਂਦੇ ਤਮਾਮ ਇਲਜ਼ਾਮਾਂ ਦਾ ਖੰਡਨ ਕਰ ਰਹੇ ਹਾਂ ਅਤੇ ਇਹ ਸਾਬਤ ਕਰ ਰਹੇ ਹਾਂ ਕਿ ਉਹ ਨਿਰਮਲ ਅਤੇ ਉਚਕੋਟੀ ਦੇ ਗੁਰਮੁਖਿ ਭਗਤ ਸਨ। ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਅਤੇ ਹੋਰਨਾਂ ਨਾਲ ਸ਼ੇਅਰ ਕਰੋ ਤਾਂ ਕੇ ਬਾਬਾ ਜੀ ਨੂੰ ਉਹਨਾਂ ਦਾ ਬਣਦਾ ਸਥਾਨ ਸਿਖ ਜਗਤ ਵਿਚ ਨਸੀਬ ਹੋਵੇ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ। Baba Banda Singh jee Bahadur was the first supreme leader of the Sikhs and he was appointed to this position by Guru Sahib jee Himself. Baba jee uprooted the 800 year old foreign rule from Punjab and established the Khalsa empire for the first time. He was the greatest leader that Sikhs ever had but unfortunately, falling prey to the wrong propaganda by the government of that time, some Sikhs place wrong allegations on him. In this video, we refute all the baseless allegations against Baba jee and prove that Baba jee was the greatest leader the Sikhs ever had. Please watch this video carefully and also share it with others so that they too can benefit from it. If you have any questions or if you have any suggestions, kindly contact us at +1-647-771-5359. If you like the videos, please share them liberally and also don’t forget to subscribe to our youtube channel.
  4. ਅਕਾਲ ਪੁਰਖ ਤੋਂ ਕੁਝ ਵੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਗੁਰਮਤਿ ਜੁਗਤੀ ਅਨੁਸਾਰ ਕਿਵੇਂ ਮੰਗਣਾ ਹੈ। ਸ੍ਰੀ ਜਪੁਜੀ ਸਾਹਿਬ ਦੀ ਚੌਥੀ ਪਉੜੀ ਵਿਚ ਕਾਮਯਾਬ ਅਰਦਾਸ ਕਰਨ ਦਾ ਭੇਤ ਹੈ ਅਤੇ ਇਸ ਛੋਟੀ ਜੇਹੀ ਵੀਡੀਓ ਵਿਚ, ਅਸੀਂ ਆਪ ਜੀ ਦੇ ਰੂਬਰੂ ਇਸੇ ਭੇਤ ਨੂੰ ਉਜਾਗਰ ਕਰਨ ਜਾ ਰਹੇ ਹਾਂ। ਇਹ ਵੀਡੀਓ ਮੋਹਾਲੀ ਵਿਖੇ ਹੋਏ ਸੈਮੀਨਾਰ ਵਿਚੋਂ ਬਣਾਈ ਗਈ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਅਸੀਂ ਆਉਂਦੇ ਦਿਨਾਂ ਵਿਚ ਇਕ ਵੀਡੀਓ ਬਣਾਵਾਂਗੇ, ਜਿਸ ਵਿਚ ਤਫਸੀਲ ਨਾਲ ਸਫਲ ਅਰਦਾਸ ਕਰਨ ਦੇ ਵਿਸ਼ੇ ਤੇ ਵਿਚਾਰ ਕਰਾਂਗੇ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ ਤੇ +1-647-771-3047 ਸੰਪਰਕ ਕਰੋ ਜੀ।ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ।How to do a successful Ardaas? In this video we will discuss very briefly how to obtain something from Vaheguru successfully. The secret to successfully obtaining something from Akal Purakh lies in the 4th Pauri of Siri Japjee Sahib and in this short video we are unfurling this secret to you. In the coming days, we are planning to do a comprehensive video on how to do successful Ardaas. Stay tuned for that. If you have any questions or if you have any suggestions, kindly contact us at +1-647-771-3047.If you like the videos, please share them liberally and also don’t forget to subscribe to our youtube channel.
  5. ਗੁਰਬਾਣੀ ਦਾ ਨਿਤਨੇਮ ਕਰਨਾ ਹਰ ਇਕ ਅੰਮ੍ਰਿਤਧਾਰੀ ਸਿਖ ਲਈ ਲਾਜ਼ਮੀ ਹੈ ਪਰ ਨਿਤਨੇਮ ਨਾਲ ਸੰਬੰਧਤ ਕਈ ਸਵਾਲ ਹਨ ਜਿਨਾਂ ਦਾ ਜਵਾਬ ਅਕਸਰ ਨਵੇਂ ਸਜੇ ਗੁਰਸਿਖ ਪੁਛਦੇ ਰਹਿੰਦੇ ਹਨ। ਅਜਿਹੇ 15 ਸਵਾਲਾਂ ਦੇ ਜਵਾਬ ਅਸੀਂ ਅਜ ਰਿਲੀਜ਼ ਕੀਤੀ ਜਾਣ ਵਾਲੀ ਵੀਡੀਓ ਵਿਚ ਦੇ ਰਹੇ ਹਾਂ। ਆਸ ਕਰਦੇ ਹਾਂ ਕਿ ਸਰਬਤ ਗੁਰਸਿਖ ਇਸ ਵੀਡੀਓ ਤੋਂ ਲਾਭ ਉਠਾ ਕੇ ਹੋਰ ਚੜ੍ਹਦੀ ਕਲਾ ਹਾਸਲ ਕਰਨਗੇ। ਆਪ ਜੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ: +1-647-771-3047੧) ਸਵੇਰ ਦਾ ਨਿਤਨੇਮ ਕਿੰਨੇ ਵਜੇ ਉਠ ਕੇ ਕਰਨਾ ਚਾਹੀਦਾ ਹੈ?੨) ਕੀ ਇਸ਼ਨਾਨ ਕਰਦੇ ਹੋਏ ਜਾਂ ਇਸ਼ਨਾਨ ਤੋਂ ਪਹਿਲਾਂ ਨਿਤਨੇਮ ਕਰ ਸਕਦੇ ਹਾਂ ਕਿ ਇਸ਼ਨਾਨ ਕਰਨ ਤੋਂ ਬਾਅਦ ਹੀ ਨਿਤਨੇਮ ਕਰਨਾ ਚਾਹੀਦਾ ਹੈ?੩) ਗੁਰਬਾਣੀ ਦਾ ਨਿਤਨੇਮ, ਨਾਮ ਅਭਿਆਸ ਤੋਂ ਬਾਅਦ ਕਰਨਾ ਹੈ ਕਿ ਪਹਿਲਾਂ?੪) ਸ਼ਾਮ ਦੇ ਨਿਤਨੇਮ – ਸ੍ਰੀ ਰਹਿਰਾਸ ਸਾਹਿਬ ਦਾ ਸਮਾਂ ਕੀ ਹੈ?੫) ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?੬) ਕੇਸਾਂ ਵਿਚ ਕੰਘਾ ਕਿੰਨੀ ਵਾਰੀ ਕਰਨਾ ਲਾਜ਼ਮੀ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ?੭) ਕੀ ਸ਼ਾਮ ਦੇ ਨਿਤਨੇਮ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿ ਨਹੀਂ?੮) ਕੀ ਸ੍ਰੀ ਸੋਹਿਲਾ ਸਾਹਿਬ ਕਰਨ ਤੋਂ ਬਾਅਦ ਸੰਪੂਰਨ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?੯) ਜੇਕਰ ਨਿਤਨੇਮ ਸਵੇਰੇ ਹੋਣ ਤੋ ਰਹਿ ਜਾਵੇ ਤਾਂ ਬਾਅਦ ਵਿਚ ਕਰ ਸਕਦੇ ਹਾਂ ਕਿ ਨਹੀਂ?੧੦) ਕੀ ਸਵੇਰ ਦਾ ਨਿਤਨੇਮ ਕੀਤੇ ਬਗੈਰ ਪਰਸ਼ਾਦਾ ਭੋਜਨ ਛਕਿਆ ਜਾ ਸਕਦਾ ਹੈ ਕਿ ਨਹੀਂ?੧੧) ਨਿਤਨੇਮ ਕਰਦੇ ਹੋਏ ਗੱਲਾਂ ਕਰ ਸਕਦੇ ਹਾਂ ਕਿ ਨਹੀਂ?੧੨) ਨਿਤਨੇਮ ਟੇਪ ਲਾ ਕੇ ਸੁਣ ਸਕਦੇ ਹਾਂ ਕਿ ਨਹੀਂ?੧੩) ਸੰਗਤੀ ਨਿਤਨੇਮ ਕਿਵੇਂ ਕੀਤਾ ਜਾਵੇ?੧੪) ਨਿਤਨੇਮ ਬੋਲ ਕੇ ਕਰਨਾ ਚਾਹੀਦਾ ਹੈ ਕਿ ਸੁਰਤੀ ਵਿਚ?੧੫) ਕੀ ਪਦਛੇਦ ਤੋਂ ਪਾਠ ਕਰ ਸਕਦੇ ਹਾਂ ਕਿ ਲੜੀਵਾਰ ਬਾਣੀ ਤੋਂ ਹੀ ਪਾਠ ਕਰਨਾ ਚਾਹੀਦਾ ਹੈ?7 Baani Nitnem is mandatory for all Amritdhari Gursikhs and as thus is one of the most important and fundamental Rehit for them. In this video, we have discussed 15 important and commonly asked questions related to Nitnem. We are hoping that Sangat will benefit from this video and enrich their spiritual life even more. We can be contacted at +1-647-771-3047.If you like our videos then please subscribe to our youtube channel by pressing the red "Subscribe" button below the screen.1) When should one do morning Nitnem?2) Can we do Nitnem before or during Ishnaan? Should Nitnem only be done after Ishnaan?3) Should one do Gurbani Nitnem before or after Naam Abhyaas?4) What is the correct time to do Siri Rehraas Sahib?5) Is it mandatory to do Ardaas after Nitnem?6) How many times do you have to comb your hair and when?7) Is it mandatory to do Ishaan before your evening Nitnem?8) Is it mandatory to do full Ardaas after doing Siri Sohila Sahib?9) If you miss your morning Nitnem, can you do it in the daytime?10) Can you eat food without doing your Nitnem?11) Can you speak with others while doing Nitnem?12) Can you listen to Nitnem from a recording?13) How should Nitnem be done in Sangat form?14) Should we do Nitnem in our mind or out loud?15) Can we do Nitnem from Padched or only from Larivaar?
  6. Today we are releasing a very relevant video that explains why makeup, body enhancements and other artificial and worldly ways to decorate one’s body are not in accordance with Gurmat. This video by Bibi Sanmukh Kaur, a young Canadian born Gursikh bibi, is geared towards Amritdhari bibian who are not fully convinced why they should not use modern techniques to do makeup, wear ornaments and do other body decorations. We give our perspective on why doing makeup is not in accordance to Gurmat and we hope that it will be received by viewers in a positive sense because our aim is not to belittle anyone but we are doing these videos solely with the purpose of educating Sikhs about Gurmat code of conduct and important Gurmat principles. If you find something violating Gurmat, please bring it to our attention by contacting us at +1 647 771 3047 (whatsapp). ਅਜ ਅਸੀਂ ਵੀਡੀਓ ਇਸ ਵਿਸ਼ੇ ਤੇ ਰਿਲੀਜ਼ ਕਰਨ ਜਾ ਰਹੇ ਹਾਂ ਕਿ ਗੁਰਮਤਿ ਵਿਚ ਬੀਬੀਆਂ ਵਾਸਤੇ ਮੇਕਅਪ ਕਰਨਾ ਜਾਂ ਹੋਰ ਸੰਸਾਰੀ ਸਿੰਗਾਰ ਕਰਨਾ ਕਿਉਂ ਠੀਕ ਨਹੀਂ ਹੈ। ਕਈ ਭੁੱਲੀਆਂ ਭਟਕੀਆਂ ਹੋਈਆਂ ਸਿਖ ਬੀਬੀਆਂ ਗੈਰ-ਸਿਖ ਔਰਤਾਂ ਦੀ ਰੀਸੇ-ਕੁਰੀਸੇ ਫੈਸ਼ਨ ਅਤੇ ਮੇਕਅਪ ਕਰਨ ਵਿਚ ਪਰਵਿਰਤ ਰਹਿੰਦੀਆਂ ਹਨ ਜੋ ਕਿ ਗੁਰਮਤਿ ਅਨੁਸਾਰ ਠੀਕ ਨਹੀਂ ਹੈ ਅਤੇ ਇਹ ਕਿਉਂ ਠੀਕ ਨਹੀਂ ਹੈ, ਇਹੋ ਅਸੀਂ ਇਸ ਵੀਡੀਓ ਵਿਚ ਤਫਸੀਲ ਨਾਲ ਪੇਸ਼ ਕਰ ਰਹੇ ਹਾਂ ਜੀ। ਸਾਡਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ ਬਲਕਿ ਅਸੀਂ ਤਾਂ ਕੇਵਲ ਇਕੋ ਇਛਾ ਰਖਕੇ ਇਹ ਵੀਡੀਓ ਕਰ ਰਹੇ ਹਾਂ ਕਿ ਤਮਾਮ ਗੁਰੂ-ਨਾਨਕ-ਨਾਮ-ਲੇਵਾ ਸੰਗਤ ਗੁਰਮਤਿ ਦੀ ਸਹੀ ਅਰਥਾਂ ਵਿਚ ਧਾਰਣੀ ਬਣੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰੇ। ਜੇਕਰ ਆਪ ਜੀ ਦੇ ਮਨ ਵਿਚ ਕੋਈ ਸਵਾਲ ਹੋੇਵੇ ਜਾਂ ਕੋਈ ਸੁਝਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ ਜੀ +1 647 771 3047 (whatsapp). https://www.facebook.com/127297381123228/videos/222666964919602/
×
×
  • Create New...

Important Information

Terms of Use