Plz cover your head before reading the Gurbani Ji
ਆਸਾ ਮਹਲਾ ੩ ॥
Aasa Mahala-3 !!
आसा महला ३ ॥
ਦੋਹਾਗਣੀ ਮਹਲੁ ਨ ਪਾਇਨ੍ਹ੍ਹੀ ਨ ਜਾਣਨਿ ਪਿਰ ਕਾ ਸੁਆਉ ॥
Dohagani mehal na payini na jaanan pir ka suaaou !!
दोहागणी महलु न पाइन्ही न जाणनि पिर का सुआउ ॥
ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
Fika boleh na nivahi duja bhaaou suaaou !!1!!
फिका बोलहि ना निवहि दूजा भाउ सुआउ ॥१॥
Aasaa, Third Mehl: The deserted brides do not obtain the Mansion of their Husband's Presence, nor do they know His taste. They speak harsh words, and do not bow to Him; they are in love with another. ||1||
ਪੰਜਾਬੀ ਵਿਚ ਵਿਆਖਿਆ :-
ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ। ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ।੧।
Arth:-
Manda Bagha valiyia jiv-istariya Prabhu-pati da tikana nahi labh sakdiya, Oh Prabhu-pati da milap da anaad nahi jaan sakdiya ! Oh kharva boldiya han, lifna nahi jandiya, mayia da pyar hi uhna di jindgi da pyar baniya rehanda hai !1!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ..
Waheguru ji ka khalsa
Waheguru ji ki fateh ji..